ਨੀਤੀ ਆਯੋਗ ਅਤੇ ਆਈਸੀਐਮਆਰ, ਡੀਆਰਡੀਓ, ਸੀਐਸਆਈਆਰ ਸਮੇਤ ਕਈ ਸੰਗਠਨਾਂ ਦੇ ਨਾਲ ਇੱਕ ਨਵੀਂ ਟਾਸਕ ਫੋਰਸ ਬਣਾਈ ਗਈ ਹੈ ਜੋ ਕੋਵਿਡ 19 ਦੇ ਟੀਕੇ, ਦਵਾਈਆਂ ਅਤੇ ਲੰਮੇ ਸਮੇਂ ਦੇ ਇਲਾਜ 'ਤੇ ਕੰਮ ਕਰੇਗੀ। 70 ਵੱਖ-ਵੱਖ ਸਮੂਹ ਟੀਕੇ ਦੇ ਵਿਕਾਸ ‘ਚ ਲੱਗੇ ਹੋਏ ਹਨ। 5 ਸਮੂਹ ਮਨੁੱਖੀ ਪੜਾਅ ‘ਤੇ ਆ ਰਹੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਇਸ ਦੇ ਨਤੀਜੇ ਛੇ ਮਹੀਨਿਆਂ ‘ਚ ਆਉਣੇ ਸ਼ੁਰੂ ਹੋ ਜਾਣਗੇ।
ਕਿਸ ਸੂਬੇ ‘ਚ ਕਿੰਨੀਆਂ ਮੌਤਾਂ?
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ 211, ਮੱਧ ਪ੍ਰਦੇਸ਼ ‘ਚ 70, ਗੁਜਰਾਤ ‘ਚ 58, ਦਿੱਲੀ ‘ਚ 43, ਤਾਮਿਲਨਾਡੂ ‘ਚ 15, ਤੇਲੰਗਾਨਾ ‘ਚ 18, ਆਂਧਰਾ ਪ੍ਰਦੇਸ਼ ‘ਚ 15, ਕਰਨਾਟਕ ‘ਚ 14, ਉੱਤਰ ਪ੍ਰਦੇਸ਼ ‘ਚ 17, ਪੰਜਾਬ ‘ਚ 16, ਪੱਛਮੀ ਬੰਗਾਲ ‘ਚ 12 , ਰਾਜਸਥਾਨ ‘ਚ 11, ਜੰਮੂ-ਕਸ਼ਮੀਰ ‘ਚ 5, ਹਰਿਆਣੇ ‘ਚ 3, ਕੇਰਲ ‘ਚ 3, ਝਾਰਖੰਡ ‘ਚ 2, ਬਿਹਾਰ ‘ਚ 2, ਅਸਾਮ, ਹਿਮਾਚਲ ਪ੍ਰਦੇਸ਼ ਅਤੇ ਉੜੀਸਾ ‘ਚ ਇਕ-ਇਕ ਮੌਤਾਂ ਹੋਈਆਂ ਹਨ।
ਇਥੇ ਦੇਖੋ ਸੂਬਿਆਂ ਦੇ ਅੰਕੜੇ:
ਇਹ ਵੀ ਪੜ੍ਹੋ :