ਨਵੀਂ ਦਿੱਲੀ: ਦੁਨੀਆ ਭਰ ‘ਚ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 24,06,823 ਤੱਕ ਪਹੁੰਚ ਗਈ ਹੈ। 1,65,054 ਵਿਅਕਤੀਆਂ ਦੀ ਮੌਤ ਹੋ ਗਈ ਹੈ। ਵੈਬਸਾਈਟ ਵੈਲਡੋਮੀਟਰ ਅਨੁਸਾਰ ਅਮਰੀਕਾ ‘ਚ 763,832, ਸਪੇਨ ‘ਚ 198,674, ਇਟਲੀ ‘ਚ 178,972, ਫਰਾਂਸ ‘ਚ 152,894 ਕੇਸ ਸਾਹਮਣੇ ਆਏ ਹਨ। ਅਮਰੀਕਾ ‘ਚ 40,553, ਸਪੇਨ ‘ਚ 20,453, ਇਟਲੀ ‘ਚ 23,660, ਫਰਾਂਸ ‘ਚ 19,718, ਚੀਨ ‘ਚ 4,632 ਲੋਕਾਂ ਦੀ ਮੌਤ ਹੋਈ ਹੈ।


ਅਮਰੀਕਾ ‘ਚ ਮਰਨ ਵਾਲਿਆਂ ਦੀ ਗਿਣਤੀ 40,000 ਨੂੰ ਪਾਰ ਕਰ ਗਈ:

ਇਸ ਮਹਾਂਮਾਰੀ ਨਾਲ ਅਮਰੀਕਾ ਹੁਣ ਸਭ ਤੋਂ ਪ੍ਰਭਾਵਤ ਦੇਸ਼ ਹੈ। ਐਤਵਾਰ ਨੂੰ ਅਮਰੀਕਾ ‘ਚ ਕੋਰੋਨਾਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 40,000 ਨੂੰ ਪਾਰ ਕਰ ਗਈ। ਅਮਰੀਕਾ ‘ਚ 40,553 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਾਗ ਦੇ 763,832 ਕੇਸ ਸਾਹਮਣੇ ਆਏ ਹਨ। ਘੱਟੋ ਘੱਟ 71,003 ਮਰੀਜ਼ ਠੀਕ ਹੋ ਗਏ ਹਨ।

ਯੂਰਪ ‘ਚ ਹੁਣ ਤੱਕ 101493 ਦੀ ਮੌਤ:

ਹੁਣ ਤੱਕ ਯੂਰਪ ‘ਚ 101493 ਮੌਤਾਂ ਹੋ ਚੁੱਕੀਆਂ ਹਨ ਅਤੇ ਸੰਕਰਮਣ ਦੇ 1153148 ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਅਤੇ ਕਨੈਡਾ ਸਮੇਤ 768670 ਕੇਸ ਸਾਹਮਣੇ ਆਏ ਹਨ ਅਤੇ 40 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਏਸ਼ੀਆ ‘ਚ 162256 ਅਤੇ 6951 ਮੌਤਾਂ, ਪੱਛਮੀ ਏਸ਼ੀਆ ‘ਚ 122819 ਕੇਸ ਅਤੇ 5559 ਮੌਤਾਂ, ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ‘ਚ 98202 ਅਤੇ 4915 ਮੌਤਾਂ, ਅਫਰੀਕਾ ‘ਚ 21165 ਅਤੇ 1058 ਮੌਤਾਂ ਅਤੇ ਮਹਾਂਸਾਗਰ ‘ਚ 7879 ਅਤੇ 90 ਮੌਤਾਂ ਹਨ।
ਇਹ ਵੀ ਪੜ੍ਹੋ :