ਨਵੀਂ ਦਿੱਲੀ: ਦੇਸ਼ 'ਚ ਬੁੱਧਵਾਰ ਨੂੰ 45,724 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਸ ਦੌਰਾਨ 44,506 ਲੋਕ ਠੀਕ ਹੋਏ ਤੇ 819 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਐਕਟਿਵ ਮਾਮਲੇ ਮਤਲਬ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 'ਚ 359 ਦਾ ਵਾਧਾ ਦਰਜ ਕੀਤਾ ਗਿਆ ਹੈ।


56 ਦਿਨ ਬਾਅਦ ਦੇਸ਼ 'ਚ ਨਵੇਂ ਕੇਸ ਠੀਕ ਹੋਣ ਵਾਲੇ ਮਰੀਜ਼ਾਂ ਤੋਂ ਵੱਧ ਮਿਲੇ ਹਨ। 56 ਦਿਨ ਬਾਅਦ ਹੀ ਐਕਟਿਵ ਕੇਸਾਂ 'ਚ ਵਾਧਾ ਵੇਖਿਆ ਗਿਆ ਹੈ। ਇਸ ਤੋਂ ਪਹਿਲਾਂ 12 ਮਈ ਨੂੰ 3.62 ਲੱਖ ਕੇਸ ਆਏ ਸਨ ਤੇ 3.52 ਲੱਖ ਮਰੀਜ਼ ਠੀਕ ਹੋਏ ਸਨ। ਉਸੇ ਦਿਨ ਐਕਟਿਵ ਮਾਮਲਿਆਂ 'ਚ 6,399 ਦਾ ਵਾਧਾ ਹੋਇਆ ਸੀ। ਉਸ ਦਿਨ ਤੋਂ ਬਾਅਦ ਐਕਟਿਵ ਮਾਮਲਿਆਂ 'ਚ ਲਗਾਤਾਰ ਗਿਰਾਵਟ ਆ ਰਹੀ ਸੀ।

ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਅੰਕੜੇ
ਪਿਛਲੇ 24 ਘੰਟੇ 'ਚ ਕੁੱਲ ਨਵੇਂ ਕੇਸ ਸਾਹਮਣੇ ਆਏ : 45,724
ਪਿਛਲੇ 24 ਘੰਟੇ 'ਚ ਕੁੱਲ ਠੀਕ ਹੋਏ ਲੋਕ : 44,506
ਪਿਛਲੇ 24 ਘੰਟੇ 'ਚ ਕੁੱਲ ਮੌਤਾਂ: 819
ਹੁਣ ਤਕ ਕੁੱਲ ਸੰਕਰਮਿਤ : 3.07 ਕਰੋੜ
ਹੁਣ ਤਕ ਠੀਕ ਹੋਏ ਲੋਕ : 2.98 ਕਰੋੜ
ਹੁਣ ਤਕ ਕੁੱਲ ਮੌਤਾਂ : 4.05 ਲੱਖ
ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ : 4.54 ਲੱਖ

 

8 ਸੂਬਿਆਂ 'ਚ ਲੌਕਡਾਊਨ ਵਰਗੀਆਂ ਪਾਬੰਦੀਆਂ
ਦੇਸ਼ ਦੇ 8 ਸੂਬਿਆਂ 'ਚ ਪੂਰਨ ਲੌਕਡਾਊਨ ਵਰਗੀਆਂ ਪਾਬੰਦੀਆਂ ਹਨ। ਇਨ੍ਹਾਂ 'ਚ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਉੜੀਸ਼ਾ, ਤਾਮਿਲਨਾਡੂ, ਮਿਜ਼ੋਰਮ, ਗੋਆ ਅਤੇ ਪੁੱਡੂਚੇਰੀ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਵਾਂਗ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।

23 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਅੰਸ਼ਕ ਲੌਕਡਾਊਨ
ਦੇਸ਼ ਦੇ 23 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਅੰਸ਼ਕ ਤੌਰ 'ਤੇ ਲੌਕਡਾਊਨ ਹੈ। ਇੱਥੇ ਪਾਬੰਦੀਆਂ ਦੇ ਨਾਲ-ਨਾਲ ਛੋਟਾਂ ਵੀ ਹਨ। ਇਨ੍ਹਾਂ 'ਚ ਕਰਨਾਟਕ, ਕੇਰਲ, ਬਿਹਾਰ, ਦਿੱਲੀ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਅਸਮ, ਮਣੀਪੁਰ, ਤ੍ਰਿਪੁਰਾ, ਆਂਧਰਾ ਪ੍ਰਦੇਸ਼ ਤੇ ਗੁਜਰਾਤ ਸ਼ਾਮਲ ਹਨ।

 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904