ਨਿਊਯਾਰਕ: ਨਿਊਯਾਰਕ ਨੇ ਕੋਰੋਨਾਵਾਇਰਸ ਦੇ ਬੂਰੀ ਤਰੀਕੇ ਨਾਲ ਫੈਲਣ ਦਾ ਕਾਰਨ ਖੋਜ ਲਿਆ ਹੈ। ਬੱਸਾਂ, ਕੈਬਾਂ ਤੇ ਮੈਟਰੋ ਵਰਗੀਆਂ ਸੇਵਾਵਾਂ ਨੇ ਬਿਮਾਰੀ ਫੈਲਾਉਣ ‘ਚ ਸੁਪਰ ਕੈਰੀਅਰ ਦੀ ਭੂਮਿਕਾ ਨਿਭਾਈ ਹੈ। ਨਿਊਯਾਰਕ ‘ਚ ਇਹ ਵਾਇਰਸ ਇੰਨੀ ਤੇਜ਼ੀ ਨਾਲ ਕਿਉਂ ਫੈਲਿਆ ਅਤੇ ਇਸ ਨੂੰ ਰੋਕਣ ‘ਚ ਕਿੱਥੇ ਕਮੀ ਰਹਿ ਗਈ, ਇਸ ਬਾਰੇ ਇਥੇ ਦੇ ਰਾਜਪਾਲ ਐਂਡਰਿਓ ਕੁਓਮੋ ਦਾ ਕਹਿਣਾ ਹੈ ਕਿ ਇਸ ਵਾਇਰਸ ਬਾਰੇ ਨਵੀਂ ਜਾਣਕਾਰੀ ਹੈਰਾਨ ਕਰਨ ਵਾਲੀ ਹੈ।

ਇਸ ਅਨੁਸਾਰ ਕੋਰੋਨਾਵਾਇਰਸ 3 ਘੰਟੇ ਤੱਕ ਹਵਾ ‘ਚ ਰਹਿ ਸਕਦਾ ਹੈ। ਮੈਟਰੋ ਰੇਲ ਗੱਡੀਆਂ ਤੇ ਬੱਸਾਂ ਦੇ ਕੋਚਾਂ ਦੀ ਸਤਹ ਅਤੇ ਸੀਟਾਂ 'ਤੇ 3 ਦਿਨ ਤੱਕ ਜ਼ਿੰਦਾ ਰਹਿਣ ਦੇ ਸਮਰੱਥ ਹੈ। ਇਹ ਜਾਣਕਾਰੀ ਨਿਊਯਾਰਕ ਦੇ ਲੋਕਾਂ ਲਈ ਇੱਕ ਵੱਡਾ ਸਦਮਾ ਹੈ ਕਿਉਂਕਿ ਲੋਕ ਅਜੇ ਵੀ ਮੈਟਰੋ, ਕੈਬ ਤੇ ਰੇਲ ‘ਚ ਯਾਤਰਾ ਕਰ ਰਹੇ ਹਨ।

ਮਹਾਂਮਾਰੀ ਦੀ ਦੂਜੀ ਲਹਿਰ ਵੀ ਹੋਵੇਗੀ ਪੈਦਾ- ਕੁਓਮੋ

ਕੁਓਮੋ ਦਾ ਅਨੁਮਾਨ ਹੈ ਕਿ ਇਸ ਸਮੇਂ ਇਹ ਚੱਕਰ ਰੁਕਣ ਵਾਲਾ ਨਹੀਂ ਹੈ। ਮਹਾਂਮਾਰੀ ਦੀ ਦੂਸਰੀ ਲਹਿਰ ਵੀ ਪੈਦਾ ਹੋਵੇਗੀ।

ਇੱਥੇ ਕੋਈ ਪੂਰਾ ਲੌਕਡਾਊਨ ਨਹੀਂ ਹੈ, ਵਾਇਰਸ ਦੇ ਪ੍ਰਭਾਵ ਦੀ ਕੋਈ ਸੀਮਾ ਨਹੀਂ:

ਕੁਓਮੋ ਨੇ ਦੱਸਿਆ ਕਿ ਅਮਰੀਕਾ ਨੇ ਕਦੇ ਵੀ ਭਾਰਤ ਵਾਂਗ ਮੁਕੰਮਲ ਤਾਲਾਬੰਦੀ ਨਹੀਂ ਕੀਤੀ। ਇਸ ਲਈ ਵਾਇਰਸ ਦੇ ਪ੍ਰਭਾਵ ਦੀ ਕੋਈ ਸੀਮਾ ਨਹੀਂ ਹੈ। ਬੱਸਾਂ ਅਤੇ ਮੈਟਰੋ ਸੇਵਾਵਾਂ ਅਜੇ ਵੀ ਇੱਥੇ ਚੱਲ ਰਹੀਆਂ ਹਨ। ਮੌਜੂਦਾ ਅੰਕੜੇ ਦੱਸਦੇ ਹਨ ਕਿ ਇਹ ਵਾਇਰਸ ਦੇ ਫੈਲਣ ਦਾ ਸਭ ਤੋਂ ਵੱਡਾ ਕਾਰਨ ਹੋ ਸਕਦਾ ਹੈ।