Coronavirus: ਕੋਵਿਡ -19 (COVID-19) ਦੇ ਮਰੀਜ਼ਾਂ ਦੀ ਗਿਣਤੀ ਵਿਸ਼ਵ ਭਰ ਵਿੱਚ ਵੱਧਦੀ ਜਾ ਰਹੀ ਹੈ। 212 ਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ‘ਚ 88,987 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 4,248 ਦਾ ਵਾਧਾ ਹੋਇਆ ਹੈ। ਵਰਲਡ ਮੀਟਰ ਅਨੁਸਾਰ ਵਿਸ਼ਵ ਭਰ ਵਿੱਚ ਹੁਣ ਤੱਕ 41 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 2 ਲੱਖ 80 ਹਜ਼ਾਰ 224 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 14 ਲੱਖ 36 ਹਜ਼ਾਰ 206 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ ਦੇ ਲਗਭਗ 73 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ ਦਸ ਦੇਸ਼ਾਂ ਤੋਂ ਆਏ ਹਨ. ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਕਰੀਬ 29 ਲੱਖ ਹੈ।

ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ:



ਦੁਨੀਆ ਭਰ ਦੇ ਕੁੱਲ ਮਾਮਲਿਆਂ ‘ਚੋਂ ਇਕ ਤਿਹਾਈ ਅਮਰੀਕਾ ‘ਚ ਹਨ ਅਤੇ ਮੌਤਾਂ ਦਾ ਲਗਭਗ ਇਕ ਤਿਹਾਈ ਹਿੱਸਾ ਵੀ ਅਮਰੀਕਾ ‘ਚ ਹੈ। ਅਮਰੀਕਾ ਤੋਂ ਬਾਅਦ ਕੋਰੋਨਾ ਨੇ ਯੂਕੇ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਜਿੱਥੇ ਕੁੱਲ 31,587 ਮੌਤਾਂ ਅਤੇ 215,260 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ। ਜਦਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਸਪੇਨ ਅਤੇ ਇਟਲੀ ਨਾਲੋਂ ਘੱਟ ਹੈ। ਇਸ ਤੋਂ ਬਾਅਦ ਰੂਸ, ਫਰਾਂਸ, ਜਰਮਨੀ, ਤੁਰਕੀ, ਇਰਾਨ, ਚੀਨ, ਬ੍ਰਾਜ਼ੀਲ, ਕਨੇਡਾ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

• ਅਮਰੀਕਾ: ਕੇਸ - 1,347,309, ਮੌਤਾਂ - 80,037

• ਸਪੇਨ: ਕੇਸ - 262,783, ਮੌਤਾਂ - 26,478
• ਇਟਲੀ: ਕੇਸ - 218,268, ਮੌਤਾਂ - 30,395
• ਯੂਕੇ: ਕੇਸ - 215,260, ਮੌਤਾਂ - 31,587
• ਰੂਸ: ਕੇਸ - 198,676, ਮੌਤਾਂ - 1,827
• ਫਰਾਂਸ: ਕੇਸ - 176,658, ਮੌਤਾਂ - 26,310
• ਜਰਮਨੀ: ਕੇਸ - 171,324, ਮੌਤਾਂ - 7,549
• ਬ੍ਰਾਜ਼ੀਲ: ਕੇਸ - 156,061, ਮੌਤਾਂ - 10,656
• ਤੁਰਕੀ: ਕੇਸ - 137,115, ਮੌਤਾਂ - 3,739
• ਈਰਾਨ: ਕੇਸ - 106,220, ਮੌਤਾਂ - 6,589
• ਚੀਨ: ਕੇਸ - 82,887, ਮੌਤਾਂ - 4,633

ਸੁਖਨਾ ਲੇਕ ‘ਤੇ ਸ਼ੱਕੀ ਹਲਾਤਾਂ ‘ਚ ਵਿਅਕਤੀ ਦੀ ਮੌਤ

ਦਰਦਨਾਕ! ਟਰੱਕ ਪਲਟਨ ਨਾਲ ਯੂਪੀ ਜਾ ਰਹੇ 5 ਮਜ਼ਦੁਰਾਂ ਦੀ ਮੌਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ