ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾਵਾਇਰਸ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 97 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਚਾਰ ਹਜ਼ਾਰ 213 ਨਵੇਂ ਕੇਸ ਸਾਹਮਣੇ ਆਏ ਹਨ, ਜੋ ਇਕ ਦਿਨ ‘ਚ ਹੁਣ ਤੱਕ ਸਭ ਤੋਂ ਵੱਧ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 67 ਹਜ਼ਾਰ 152 ਵਿਅਕਤੀ ਸੰਕਰਮਿਤ ਹਨ। ਇਸ ਦੇ ਨਾਲ ਹੀ, 2206 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 20 ਹਜ਼ਾਰ 917 ਲੋਕ ਠੀਕ ਵੀ ਹੋ ਗਏ ਹਨ।
ਕਿਸ ਸੂਬੇ ‘ਚ ਕਿੰਨੀਆਂ ਮੌਤਾਂ ਹੋਈਆਂ?
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 832, ਗੁਜਰਾਤ ਵਿੱਚ 493, ਮੱਧ ਪ੍ਰਦੇਸ਼ ਵਿੱਚ 215, ਰਾਜਸਥਾਨ ਵਿੱਚ 107, ਉੱਤਰ ਪ੍ਰਦੇਸ਼ ਵਿੱਚ 74, ਆਂਧਰਾ ਪ੍ਰਦੇਸ਼ ਵਿੱਚ 45, ਪੱਛਮੀ ਬੰਗਾਲ ਵਿੱਚ 185, ਤਾਮਿਲਨਾਡੂ ਵਿੱਚ 47, ਤੇਲੰਗਾਨਾ ਵਿੱਚ 30, ਕਰਨਾਟਕ ਵਿੱਚ 31, ਪੰਜਾਬ ਵਿੱਚ 34, ਜੰਮੂ ਅਤੇ ਕਸ਼ਮੀਰ ਵਿੱਚ 9, ਹਰਿਆਣਾ ਵਿੱਚ 10, ਕੇਰਲ ਵਿੱਚ 4, ਝਾਰਖੰਡ ਵਿੱਚ 3, ਬਿਹਾਰ ਵਿੱਚ 6, ਓਡੀਸ਼ਾ ਵਿੱਚ 3, ਚੰਡੀਗੜ੍ਹ ਵਿੱਚ 2, ਹਿਮਾਚਲ ਪ੍ਰਦੇਸ਼ ਵਿੱਚ 2, ਅਸਾਮ ਵਿੱਚ 2 ਅਤੇ ਮੇਘਾਲਿਆ ਵਿਚ ਇਕ ਮੌਤ ਹੋਈ ਹੈ।
ਡਾ. ਮਨਮੋਹਨ ਸਿੰਘ ਏਅਸ ‘ਚ ਭਰਤੀ, ਅੱਧਾ ਦਰਜਨ ਡਾਕਟਰਾਂ ਦੀ ਟੀਮ ਇਲਾਜ ‘ਚ ਜੁਟੀ
ਪੀਐਮ ਮੋਦੀ ਦੀ ਅੱਜ ਮੁੱਖ ਮੰਤਰੀਆਂ ਨਾਲ ਅਹਿਮ ਬੈਠਕ
ਅੱਜ ਪ੍ਰਧਾਨ ਮੰਤਰੀ ਮੁੱਖ ਮੰਤਰੀਆਂ ਨਾਲ ਦੇਸ਼ ਦੀ ਤਿਆਰੀ ਅਤੇ ਕੋਰੋਨਾ ਖਿਲਾਫ ਅਗਲੀ ਰਣਨੀਤੀ ਬਾਰੇ ਵਿਚਾਰ ਵਟਾਂਦਰੇ ਕਰਨ ਜਾ ਰਹੇ ਹਨ। ਇਹ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਦੁਪਹਿਰ 3 ਵਜੇ ਹੋਵੇਗੀ। ਕੋਰੋਨਾ ਕਾਲ ਦੌਰਾਨ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਇਹ ਪੰਜਵੀਂ ਮੁਲਾਕਾਤ ਹੋਵੇਗੀ। ਅੱਜ ਜਦੋਂ ਪ੍ਰਧਾਨ ਮੰਤਰੀ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਦੇ ਹਨ, ਲੌਕਡਾਊਨ ਦੇ ਫਾਇਦਿਆਂ ਅਤੇ ਅਗਲੀ ਰਣਨੀਤੀ 'ਤੇ ਵਿਚਾਰ ਕੀਤਾ ਜਾ ਸਕਦਾ ਹੈ।
ਪੀਐਮ ਮੋਦੀ ਦੀ ਅੱਜ ਮੁੱਖ ਮੰਤਰੀਆਂ ਨਾਲ ਅਹਿਮ ਬੈਠਕ, ਕੋਰੋਨਾ ਖ਼ਿਲਾਫ਼ ਜੰਗ ਲਈ ਅਗਲੀ ਰਣਨੀਤੀ ‘ਤੇ ਹੋਵੇਗੀ ਚਰਚਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Coronavirus: ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 97 ਲੋਕਾਂ ਦੀ ਮੌਤ, ਇੱਕ ਦਿਨ ‘ਚ ਸਭ ਤੋਂ ਵੱਧ 4 ਹਜ਼ਾਰ 213 ਮਾਮਲੇ ਆਏ
ਏਬੀਪੀ ਸਾਂਝਾ
Updated at:
11 May 2020 09:33 AM (IST)
ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 97 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਚਾਰ ਹਜ਼ਾਰ 213 ਨਵੇਂ ਕੇਸ ਸਾਹਮਣੇ ਆਏ ਹਨ, ਜੋ ਇਕ ਦਿਨ ‘ਚ ਹੁਣ ਤੱਕ ਸਭ ਤੋਂ ਵੱਧ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 67 ਹਜ਼ਾਰ 152 ਵਿਅਕਤੀ ਸੰਕਰਮਿਤ ਹਨ।
- - - - - - - - - Advertisement - - - - - - - - -