ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ 61 ਨਵੇਂ ਵਿਅਕਤੀਆਂ ਦੇ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ। ਐਤਵਾਰ ਨੂੰ ਪੰਜਾਬ ਦੇ ਕੋਰੋਨਾਵਾਇਰਸ ਮਰੀਜ਼ਾਂ ਦਾ ਅੰਕੜਾ 1823 ਹੋ ਗਿਆ ਹੈ।


ਸੂਬੇ 'ਚ ਕੁੱਲ 40962 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 1823 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 3845 ਲੋਕਾਂ ਦੀ ਰਿਪੋਰਟ ਆਉਣ ਹਾਲੇ ਬਾਕੀ ਹੈ।

ਸੂਬੇ 'ਚ ਕੁੱਲ ਮਰੀਜ਼-1823

ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ- 166

ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ -31

ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਸਾਹਮਣੇ ਆਏ ਕੋਰੋਨਾ ਪੌਜ਼ੇਟਿਵ ਮਰੀਜ਼-

  • ਅੰਮ੍ਰਿਤਸਰ -8

  • ਮੋਗਾ -1

  • ਫਤਿਹਗੜ੍ਹ ਸਾਹਿਬ -8

  • ਕਪੂਰਥਲਾ- 1

  • ਰੋਪੜ-35

  • ਮੁਹਾਲੀ-7

  • ਪਟਿਆਲਾ-1


 

ਇਹ ਵੀ ਪੜ੍ਹੋ: ਸਰਹੱਦ 'ਤੇ ਭਾਰਤ ਤੇ ਚੀਨ ਦੀ ਫੌਜ ਭਿੜੀ, ਕਈ ਜਵਾਨ ਜ਼ਖਮੀ

ਝੋਨੇ ਦੀ ਲੁਆਈ 7000 ਤੱਕ ਮੰਗਣ ਲੱਗੇ ਮਜ਼ਦੂਰ, ਕਈ ਪੰਚਾਇਤਾਂ ਵੱਲੋਂ ਮਤੇ ਪਾਸ

ਬੰਦੇ ਦੇ ਪਿਸ਼ਾਬ ਨਾਲ ਉੱਸਰੇਗੀ ਚੰਨ ‘ਤੇ ਇਮਾਰਤ!

ਸ਼ਰਾਬ ਘੁਟਾਲਾ: SIT ਦੇ ਅੜਿੱਕੇ ਆਇਆ ਵੱਡਾ ਤਸਕਰ ਭੁਪਿੰਦਰ ਸਿੰਘ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ