ਨਵੀਂ ਦਿੱਲੀ: ਕੋਰੋਨਾਵਾਇਰਸ ਨੇ ਇਹ ਨੌਬਤ ਤੱਕ ਲਿਆ ਦਿੱਤੀ ਹੈ ਕਿ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਦਫਤਰ ਨਾ ਆਉਣ ਦੀ ਸਲਾਹ ਦੇ ਰਹੀਆਂ ਹਨ। ਐਪਲ ਨੇ ਆਪਣੇ ਸਿਲੀਕਾਨ ਵੈਲੀ ਸਥਿਤ ਦਫਤਰ 'ਚ ਕੰਮ ਕਰ ਰਹੇ ਲੋਕਾਂ ਨੂੰ ਕਿਹਾ ਹੈ ਕਿ ਉਹ ਦਫਤਰ ਦੀ ਥਾਂ ਘਰ ਤੋਂ ਹੀ ਕੰਮ ਕਰਨ। ਇਸ ਤੋਂ ਪਹਿਲਾਂ ਐਪਲ ਨੇ ਚਾਈਨਾ 'ਚ ਵੀ ਆਪਣੇ ਆਫਲਾਈਨ ਸਟੋਰ ਕੋਰੋਨਾ ਕਰਕੇ ਬੰਦ ਕਰ ਦਿੱਤੇ ਸੀ।
ਇਹ ਵੀ ਪੜ੍ਹੋ:
ਅੰਮ੍ਰਿਤਸਰ 'ਚ ਕੋਰੋਨਾਵਾਇਰਸ ਦੇ ਦੋ ਕੇਸ ਪੌਜ਼ਟਿਵ, ਨਿਗਰਾਨੀ 'ਚ ਮਰੀਜ਼
ਤੁਹਾਨੂੰ ਦਸ ਦਈਏ ਕਿ ਐਪਲ ਪਾਰਕ ਕੈਲੀਫੋਰਨੀਆ 'ਚ 12,000 ਕਰਮਚਾਰੀ ਕੰਮ ਕਰ ਰਹੇ ਹਨ। ਸਾਂਤਾ ਕਲਾਰਾ ਕਾਉਂਟੀ ਦੇ ਅਧਿਕਾਰੀਆਂ ਨੇ ਇੱਥੋਂ ਦੀਆਂ ਵੱਡੀਆਂ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਸੀ ਕਿ ਕੋਰੋਨਾ ਦੇ ਚਲਦੇ ਆਪਣੇ ਕਰਮਚਾਰੀਆਂ ਨਾਲ ਨਜ਼ਦੀਕੀ ਸੰਪਰਕ ਦੇ ਨਵੇਂ ਤਰੀਕੇ 'ਤੇ ਵਿਚਾਰ ਕੀਤਾ ਜਾਵੇ।
ਉਨ੍ਹਾਂ ਟੈਲੀ ਕਮਿਯੂਨੀਕੇਸ਼ਨ ਜਿਹੇ ਸੁਝਾਅ ਦਿੱਤੇ ਸੀ। ਇਨ੍ਹਾਂ ਨਿਰਦੇਸ਼ਾਂ ਤੋਂ ਬਾਅਦ ਸਤਰਕਤਾ ਵਰਤਦੇ ਐਪਲ ਨੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਨੂੰ ਕਿਹਾ ਹੈ। ਗੌਰਤਲਬ ਹੈ ਕਿ ਸਿਹਤ ਅਧਿਕਾਰੀਆਂ ਮੁਤਾਬਕ ਸਾਂਤਾ ਕਲਾਰਾ ਕਾਉਂਟੀ 'ਚ 5 ਮਾਰਚ ਤੱਕ 20 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ:
ਵਾਹਗਾ ਬਾਰਡਰ 'ਤੇ ਕਰੋਨਾਵਾਇਰਸ ਦੀ ਦਹਿਸ਼ਤ, ਰੀਟਰੀਟ ਸੈਰੇਮਨੀ ਬੰਦ
ਕੋਰੋਨਾਵਾਇਰਸ: ਐਪਲ ਨੇ ਕਰਮਚਾਰੀਆਂ ਨੂੰ ਦਫਤਰ ਦੀ ਥਾਂ ਘਰ ਤੋਂ ਕੰਮ ਕਰਨ ਦੇ ਦਿੱਤੇ ਨਿਰਦੇਸ਼।
ਏਬੀਪੀ ਸਾਂਝਾ
Updated at:
07 Mar 2020 11:55 AM (IST)
ਕੋਰੋਨਾਵਾਇਰਸ ਨੇ ਇਹ ਨੌਬਤ ਤੱਕ ਲਿਆ ਦਿੱਤੀ ਹੈ ਕਿ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਦਫਤਰ ਨਾ ਆਉਣ ਦੀ ਸਲਾਹ ਦੇ ਰਹੀਆਂ ਹਨ। ਐਪਲ ਨੇ ਆਪਣੇ ਸਿਲੀਕਾਨ ਵੈਲੀ ਸਥਿਤ ਦਫਤਰ 'ਚ ਕੰਮ ਕਰ ਰਹੇ ਲੋਕਾਂ ਨੂੰ ਕਿਹਾ ਹੈ ਕਿ ਉਹ ਦਫਤਰ ਦੀ ਥਾਂ ਘਰ ਤੋਂ ਹੀ ਕੰਮ ਕਰਨ।
- - - - - - - - - Advertisement - - - - - - - - -