ਨਵੀਂ ਦਿੱਲੀ: ਦੇਸ਼ ‘ਚ ਘਾਤਕ ਕੋਰੋਨਾਵਾਇਰਸ ਦਾ ਖਤਰਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਲੌਕਡਾਊਨ ਦੇ ਬਾਵਜੂਦ ਨਵੇਂ ਕੇਸਾਂ ਦੀ ਗਿਣਤੀ ਵੱਧ ਰਹੀ ਹੈ. ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ‘ਚ 128 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ 3277 ਨਵੇਂ ਕੇਸ ਹਨ।  ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ 62 ਹਜ਼ਾਰ 939 ਵਿਅਕਤੀ ਸੰਕਰਮਿਤ ਹੋਏ ਹਨ। ਉਥੇ ਹੀ 2109 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਹਾਲਾਂਕਿ 19 ਹਜ਼ਾਰ 358 ਲੋਕ ਠੀਕ ਵੀ ਹੋ ਗਏ ਹਨ।

ਕਿਸ ਸੂਬੇ ‘ਚ ਕਿੰਨੀਆਂ ਮੌਤਾਂ ਹੋਈਆਂ? 

ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 779, ਗੁਜਰਾਤ ਵਿੱਚ 472, ਮੱਧ ਪ੍ਰਦੇਸ਼ ਵਿੱਚ 215, ਪੱਛਮੀ ਬੰਗਾਲ ਵਿੱਚ 171, ਰਾਜਸਥਾਨ ਵਿੱਚ 106, ਦਿੱਲੀ ਵਿੱਚ 74, ਉੱਤਰ ਪ੍ਰਦੇਸ਼ ਵਿੱਚ 74, ਆਂਧਰਾ ਪ੍ਰਦੇਸ਼ ਵਿੱਚ 44, ਤਾਮਿਲਨਾਡੂ ਵਿੱਚ 44, ਤੇਲੰਗਾਨਾ ਵਿੱਚ 30, ਕਰਨਾਟਕ ਵਿੱਚ 30, ਪੰਜਾਬ ਵਿੱਚ 31, ਜੰਮੂ ਕਸ਼ਮੀਰ ਵਿੱਚ 9, ਹਰਿਆਣਾ ਵਿੱਚ 9, ਕੇਰਲ ਵਿੱਚ 4, ਝਾਰਖੰਡ ਵਿੱਚ 3, ਬਿਹਾਰ ਵਿੱਚ 5, ਉਤਰਾਖੰਡ ਵਿੱਚ 1, ਅਸਾਮ ਵਿੱਚ ਦੋ, ਹਿਮਾਚਲ ਪ੍ਰਦੇਸ਼ ਵਿੱਚ ਦੋ, ਓਡੀਸ਼ਾ, ਚੰਡੀਗੜ੍ਹ ਅਤੇ ਮੇਘਾਲਿਆ ਵਿੱਚ ਇੱਕ ਮੌਤ ਹੋਈ ਹੈ।

ਜਾਣੋ ਪ੍ਰਧਾਨਮੰਤਰੀ ਰਾਸ਼ਟਰੀ ਰਾਹਤ ਕੋਸ਼ ਤੇ ਪੀਐਮ ਕੇਅਰਜ਼ ਫੰਡ ‘ਚ ਕੀ ਹੈ ਫਰਕ?

ਦੇਖੋ ਸੂਬਿਆਂ ਦੇ ਅੰਕੜੇ:



ਦਰਦਨਾਕ! ਟਰੱਕ ਪਲਟਨ ਨਾਲ ਯੂਪੀ ਜਾ ਰਹੇ 5 ਮਜ਼ਦੁਰਾਂ ਦੀ ਮੌਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ