ਵਾਸ਼ਿੰਗਟਨ: ਦੁਨੀਆ ਦੇ 194 ਦੇਸ਼ ਕੋਰੋਨਾ ਦੀ ਚਪੇਟ ‘ਚ ਹਨ। ਇਸ ਨਾਲ 18 ਹਜ਼ਾਰ 905 ਲੋਕਾਂ ਦੀ ਮੌਤ ਹੋ ਚੁਕੀ ਹੈ। 4 ਲੱਖ 22 ਹਜ਼ਾਰ 913 ਸੰਕਰਮਿਤ ਹਨ। 1 ਲੱਖ 9 ਹਜ਼ਾਰ 143 ਮਰੀਜ਼ ਠੀਕ ਵੀ ਹੋਏ ਹਨ। ਅਮਰੀਕਾ ‘ਚ ਵੀ ਕੋਰੋਨਾ ਦੇ ਮਾਮਲੇ ਤੇਜ਼ ਰਫਤਾਰ ਨਾਲ ਵੱਧ ਰਹੇ ਹਨ। ਸੀਐਨਐਨ ਮੁਤਾਬਕ 4 ਮਾਰਚ ਤੋਂ ਸੰਕਰਮਣ ਦੇ ਮਾਮਲੇ ਹਰ ਦਿਨ 23% ਤੱਕ ਵਧੇ ਹਨ।


18 ਤੋਂ 19 ਮਾਰਚ ਤੱਕ ਅਮਰੀਕਾ ‘ਚ ਸੰਕਰਮਣ ਦੇ ਮਾਮਮਿਲਆਂ ‘ਚ ਇੱਕ ਦਿਨ ‘ਚ 51% ਦਾ ਵਾਧਾ ਹੋਇਆ ਹੈ। ਉੱਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਅਮਰੀਕਾ ਕੋਰੋਨਾਵਾਇਰਸ ਮਹਾਮਾਰੀ ਦਾ ਕੇਂਦਰ ਬਣ ਸਕਦਾ ਹੈ। ਕੋਰੋਨਾ ਕਰਕੇ ਅਮਰੀਕੀ ਅਰਥਵਿਵਸਥਾ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਨਾਲ ਨਜਿੱਠਣ ਲਈ ਅਮਰੀਕਾ ਸੀਨੇਟ ‘ਚ ਬੁੱਧਵਾਰ ਨੂੰ 2 ਟ੍ਰਿਲੀਅਨ ਡਾਲਰ ਦਾ ਰਾਹਤ ਪੈਕੇਜ ਪਾਸ ਕੀਤਾ ਗਿਆ ਹੈ।

ਉੱਧਰ ਜੇਨੇਵਾ ‘ਚ ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਨੇ ਕਿਹਾ ਹੈ ਕਿ ਅਮਰੀਕਾ ‘ਚ ਸੰਕਰਮਣ ਦੀ ਰਫਤਾਰ ਤੇਜ਼ੀ ਨਾਲ ਵਧੀ ਹੈ। ਉੱਥੇ ਹੀ ਬੁੱਧਵਾਰ ਸਵੇਰੇ 54 ਹਜ਼ਾਰ 808 ਲੋਕ ਸੰਕਰਮਿਤ ਹੋਏ ਹਨ। ਦੇਸ਼ ‘ਚ ਸੰਕਰਮਣ ਦਾ ਪਹਿਲਾ ਮਾਮਲਾ 21 ਜਨਵਰੀ ਨੂੰ ਸਾਹਮਣੇ ਆਇਆ ਸੀ। ਹੁਣ ਤੱਕ 704 ਲੋਕਾਂ ਦੀ ਜਾਨ ਜਾ ਚੁਕੀ ਹੈ।