ਬੀਜਿੰਗ: ਚੀਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਨੇ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਵਿਸ਼ਵ ਪੱਧਰ 'ਤੇ 71,000 ਤੋਂ ਵੱਧ ਲੋਕ ਇਸ ਬਿਮਾਰੀ ਨਾਲ ਸੰਕਰਮਿਤ ਹੋ ਚੁੱਕੇ ਹਨ। ਸੋਮਵਾਰ ਤੱਕ ਹਰ ਦੇਸ਼ ਦੀ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟ ਮੁਤਾਬਕ ਤਾਜ਼ਾ ਅੰਕੜੇ ਇਸ ਤਰ੍ਹਾਂ ਹਨ-
ਚੀਨ ਦੇ ਮੁੱਖ ਇਲਾਕੇ 'ਚ 70,548 ਮਾਮਲਿਆਂ 'ਚੋਂ 1,770 ਮੌਤਾਂ। ਹਾਂਗ ਕਾਂਗ 'ਚ 58 ਮਾਮਲੇ ਇੱਕ ਮੌਤ। ਮਕਾਊ 'ਚ 10 ਮਾਮਲੇ। ਜਪਾਨ 'ਚ 519 ਮਾਮਲੇ, ਜਿਨ੍ਹਾਂ 'ਚੋਂ ਯੋਕੋਹਾਮਾ 'ਚ ਇੱਕ ਕਰੂਜ਼ ਜਹਾਜ਼ ਦੇ 454 ਮਾਮਲੇ ਸ਼ਾਮਿਲ ਹਨ, 1 ਮੌਤ।
ਸਿੰਗਾਪੁਰ 'ਚ 77 ਮਾਮਲੇ। ਥਾਈਲੈਂਡ 'ਚ 35 ਮਾਮਲੇ। ਦੱਖਣੀ ਕੋਰੀਆ 'ਚ 30 ਮਾਮਲੇ। ਮਲੇਸ਼ੀਆ 'ਚ 22 ਮਾਮਲੇ। ਤਾਈਬਾਨ 'ਚ 22 ਮਾਮਲੇ, 1 ਮੌਤ। ਵਿਅਤਨਾਮ 'ਚ 16 ਮਾਮਲੇ। ਜਰਮਨੀ 'ਚ 16 ਮਾਮਲੇ। ਅਮਰੀਕਾ 'ਚ 15 ਮਾਮਲੇ, ਚੀਨ 'ਚ ਇੱਕ ਅਮਰੀਕੀ ਨਾਗਰਿਕ ਦੀ ਮੌਤ ਹੋਈ ਹੈ।
ਆਸਟ੍ਰੇਲੀਆ 'ਚ 14 ਮਾਮਲੇ। ਫਰਾਂਸ 'ਚ 12 ਮਾਮਲੇ, 1 ਮੌਤ। ਬ੍ਰਿਟੇਨ 'ਚ 9 ਮਾਮਲੇ। ਸੰਯੁਕਤ ਅਰਬ ਅਮੀਰਾਤ 'ਚ 9 ਮਾਮਲੇ। ਕੈਨੇਡਾ 'ਚ 8 ਮਾਮਲੇ। ਫਿਲੀਪੀਂਸ 'ਚ 3 ਮਾਮਲੇ, 1 ਮੌਤ। ਭਾਰਤ 'ਚ 3 ਮਾਮਲੇ। ਇਟਲੀ 'ਚ 3 ਮਾਮਲੇ। ਰੂਸ 'ਚ 2 ਮਾਮਲੇ। ਸਪੇਨ 'ਚ 2 ਮਾਮਲੇ। ਬੇਲਜਿਅਮ, ਨੇਪਾਲ, ਸ੍ਰੀਲੰਕਾ, ਸਵੀਡਨ, ਕੰਬੋਡੀਆ, ਫਿਨਲੈਂਡ ਤੇ ਮਿਸਰ 'ਚ 1-1 ਮਾਮਲੇ।
ਕੋਰੋਨਾਵਾਇਰਸ ਵਾਇਰਸ: 1800 ਲੋਕਾਂ ਦੀ ਮੌਤ, ਦੁਨੀਆ ਭਰ ਦੇ ਅੰਕੜੇ ਇਸ ਤਰ੍ਹਾਂ
ਏਬੀਪੀ ਸਾਂਝਾ
Updated at:
18 Feb 2020 09:39 AM (IST)
ਚੀਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਨੇ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਵਿਸ਼ਵ ਪੱਧਰ 'ਤੇ 71,000 ਤੋਂ ਵੱਧ ਲੋਕ ਇਸ ਬਿਮਾਰੀ ਨਾਲ ਸੰਕਰਮਿਤ ਹੋ ਚੁੱਕੇ ਹਨ।
- - - - - - - - - Advertisement - - - - - - - - -