ਨਵੀਂ ਦਿੱਲੀ: ਦੇਸ਼ ‘ਚ ਕੋਰੋਨਾਵਾਇਰਸ ਦਾ ਕਹਿਰ 25 ਸੂਬਿਆਂ ਤੱਕ ਪਹੁੰਚ ਚੁੱਕਿਆ ਹੈ। ਪੀੜਤਾਂ ਦਾ ਅੰਕੜਾ 600 ਪਾਰ ਕਰ ਗਿਆ ਹੈ। 16 ਦਿਨ ‘ਚ 14 ਪੌਜ਼ੇਟਿਵ ਮਰੀਜ਼ਾਂ ਦੀ ਮੌਤ ਹੋਈ ਹੈ। ਅੱਜ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ 65 ਸਾਲਾ ਮਰੀਜ਼ ਨੇ ਦਮ ਤੋੜ ਦਿੱਤਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਮਿਲਨਾਡੂ ਦੇ ਮਦੁਰੈ ‘ਚ, ਮੱਧ ਪ੍ਰਦੇਸ਼ ਦੇ ਉਜੈਨ ‘ਚ ਤੇ ਗੁਜਰਾਤ ਦੇ ਅਹਿਮਦਾਬਾਦ ‘ਚ ਤਿੰਨ ਲੋਕਾਂ ਦੀ ਜਾਨ ਗਈ ਹੈ। ਅਹਿਮਦਾਬਾਦ ਦੀ ਮਹਿਲਾ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤੀ ਸੀ।


ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਰੋਹਿਤ ਕਾਂਸਲ ਨੇ ਦੱਸਿਆ ਕਿ ਕੋਰੋਨਾ ਦੀ ਮਰੀਜ਼ ਸ਼੍ਰੀਨਗਰ ਦੇ ਹੈਦਰਪੋਰਾ ‘ਚ ਰਹਿੰਦੇ ਸੀ। ਉਸ ਦੇ ਸੰਪਰਕ ‘ਚ ਆਏ 4 ਹੋਰ ਲੋਕ ਵੀ ਪੀੜਤ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਜਾਨ ਗਵਾਉਣ ਵਾਲੇ ਮਰੀਜ਼ ਨੇ 7 ਤੋਂ 21 ਮਾਰਚ ਦੇ ਵਿੱਚ ਦਿੱਲੀ ਤੇ ਸਹਾਰਨਪੁਰ ਦੀ ਯਾਤਰਾ ਕੀਤੀ। ਉਹ 7 ਤੋਂ 9 ਮਾਰਚ ਤੱਕ ਨਿਜਾਮੂਦੀਨ ਮਸਜਿਦ ‘ਚ ਰਿਹਾ। ਫਿਰ 9 ਮਾਰਚ ਨੂੰ ਟ੍ਰੇਨ ਤੋਂ ਦੇਵਬੰਦ ਗਿਆ।

11 ਮਾਰਚ ਤੱਕ ਇੱਥੇ ਦਾਰੁਲ ਉਲੁਮ ‘ਚ ਰੁਕਿਆ। ਫਿਰ 11 ਮਾਰਚ ਨੂੰ ਟ੍ਰੇਨ ਤੋਂ ਜੰਮੂ ਲਈ ਨਿਕਲਿਆ। ਇੱਥੇ 12 ਤੋਂ 16 ਮਾਰਚ ਤੱਕ ਇੱਕ ਮਸਜਿਦ ‘ਚ ਰੁਕਿਆ। 16 ਮਾਰਚ ਨੂੰ ਇੰਡੀਗੋ ਫਲਾਈਟ ਤੋਂ ਜੰਮੂ ਤੋਂ ਸ਼੍ਰੀਨਗਰ ਪਹੁੰਚਿਆ। 18 ਮਾਰਚ ਤੱਕ ਸਪੋਰ ‘ਚ ਹੀ ਰੁਕਿਆ। 21 ਮਾਰਚ ਨੂੰ ਆਪਣੇ ਘਰ ਹੈਦਰਪੁਰਾ ਆਇਆ। ਤਬੀਅਤ ਖਰਾਬ ਹੋਣ ‘ਤੇ 22 ਮਾਰਚ ਨੂੰ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।