ਨਵੀਂ ਦਿੱਲੀ: ਦੇਸ਼ ਵਿੱਚ ਲੌਕਡਾਊਨ (Lockdown) 'ਚ ਢਿੱਲ ਦਿੰਦਿਆਂ ਹੀ ਕੋਰੋਨਾ (Coronavirus) ਦਾ ਕਹਿਰ ਵਧ ਗਆ ਹੈ। ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਇੱਕਦਮ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੇ 5611 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਹਨ। ਉਧਰ, ਪਿਛਲੇ 24 ਘੰਟਿਆਂ ਵਿੱਚ 140 ਲੋਕਾਂ ਦੀ ਮੌਤ ਹੋ ਗਈ ਹੈ।

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਇੱਕ ਲੱਖ 6 ਹਜ਼ਾਰ 750 ਵਿਅਕਤੀ ਸੰਕਰਮਿਤ ਹੋ ਚੁੱਕੇ ਹਨ। ਇਸ ਦੇ ਨਾਲ ਹੀ 3303 ਲੋਕਾਂ ਦੀ ਮੌਤ ਹੋ ਚੁੱਕੀ ਹੈ। 42 ਹਜ਼ਾਰ 298 ਲੋਕ ਠੀਕ ਵੀ ਹੋਏ ਹਨ।

ਹੁਣ ਜਾਣੋ ਕਿ ਤੁਹਾਡੇ ਸੂਬੇ ‘ਚ ਕੋਰੋਨਾਵਾਇਰਸ ਦਾ ਹਾਲ। ਕਿਸ ਸੂਬੇ ਵਿੱਚ ਕਿੰਨੀਆਂ ਮੌਤਾਂ ਹੋਈਆਂ?

ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 1325, ਗੁਜਰਾਤ ਵਿੱਚ 719, ਮੱਧ ਪ੍ਰਦੇਸ਼ ਵਿੱਚ 258, ਪੱਛਮੀ ਬੰਗਾਲ ਵਿੱਚ 250, ਰਾਜਸਥਾਨ ਵਿੱਚ 143, ਉੱਤਰ ਪ੍ਰਦੇਸ਼ ਵਿੱਚ 128, ਆਂਧਰਾ ਪ੍ਰਦੇਸ਼ ਵਿੱਚ 52, ਤਾਮਿਲਨਾਡੂ ਵਿੱਚ 84, ਤੇਲੰਗਾਨਾ ਵਿੱਚ 38 ਹਨ। , ਕਰਨਾਟਕ ਵਿੱਚ 40, ਪੰਜਾਬ ਵਿੱਚ 38, ਜੰਮੂ ਅਤੇ ਕਸ਼ਮੀਰ ਵਿੱਚ 17, ਹਰਿਆਣਾ ਵਿੱਚ 14, ਬਿਹਾਰ ਵਿੱਚ 9, ਕੇਰਲ ਵਿੱਚ 4, ਝਾਰਖੰਡ ਵਿੱਚ 3, ਓਡੀਸ਼ਾ ਵਿੱਚ 5, ਚੰਡੀਗੜ੍ਹ ਵਿੱਚ 3, ਹਿਮਾਚਲ ਪ੍ਰਦੇਸ਼ ਵਿੱਚ 3, ਅਸਾਮ ਵਿੱਚ 4 ਤੇ ਮੇਘਾਲਿਆ ਵਿੱਚ ਇੱਕ ਮੌਤ ਹੋਈ ਹੈ।

ਭਾਰਤ ਵਿੱਚ 111 ਦਿਨਾਂ ਵਿੱਚ ਇੱਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦੇਸ਼ ‘ਚ ਮੌਤ ਦਰ 3 ਫੀਸਦ ਦੇ ਨੇੜੇ ਹੈ। ਇਸ ਦੇ ਨਾਲ ਹੀ, ਭਾਰਤ ‘ਚ ਮੌਤ ਦਰ ਅਤੇ ਪ੍ਰਤੀ ਲੱਖ ਅਬਾਦੀ ਮੌਤ ਬਾਕੀ ਦੁਨੀਆ ਤੋਂ ਘੱਟ ਹੈ। ਭਾਰਤ ‘ਚ ਹੁਣ ਤਕ ਪ੍ਰਤੀ ਲੱਖ ਆਬਾਦੀ ਵਿਚ ਤਕਰੀਬਨ 0.2 ਮੌਤਾਂ ਹੋਈਆਂ। ਪੂਰੀ ਦੁਨੀਆ ਵਿਚ ਪ੍ਰਤੀ ਲੱਖ ਆਬਾਦੀ ਵਿਚ 4.1 ਮੌਤਾਂ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904