ਇਟਾਵਾ: ਦੇਸ਼ ਭਰ ‘ਚ ਤਾਲਾਬੰਦੀ ਦੇ ਬਾਵਜੂਦ ਸੜਕ ਹਾਦਸਿਆਂ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ। ਹੁਣ ਮੰਗਲਵਾਰ ਦੀ ਰਾਤ ਨੂੰ ਯੂਪੀ ਦੇ ਇਟਾਵਾ ਵਿੱਚ ਇੱਕ ਛੋਟਾ ਹਾਥੀ ਅਤੇ ਇੱਕ ਟਰੱਕ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ਵਿੱਚ ਟੈਂਪੂ ਵਿੱਚ ਸਵਾਰ 6 ਕਿਸਾਨਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ ਇਟਾਵਾ ਦੇ ਫਰੈਂਡਜ਼ ਕਲੋਨੀ ਖੇਤਰ ‘ਚ ਵਾਪਰਿਆ।
ਇਟਾਵਾ ਦੇ ਐਸਪੀ ਆਰ ਸਿੰਘ ਨੇ ਕਿਹਾ,
ਕਿਸਾਨ ਕਟਹਲ ਵੇਚਣ ਲਈ ਬਾਜ਼ਾਰ ਜਾ ਰਹੇ ਸਨ। ਜ਼ਖਮੀ ਵਿਅਕਤੀ ਨੂੰ ਸੈਫਾਈ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ।-
ਅਲਰਟ! ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ‘ਤੇ ਵੀ ‘ਅਮਫਾਨ’ ਤੂਫਾਨ ਦਾ ਖ਼ਤਰਾ, ਹੋ ਸਕਦਾ ਭਾਰੀ ਨੁਕਸਾਨ
ਹਰ ਰੋਜ਼ ਹਾਦਸੇ ਵਾਪਰ ਰਹੇ ਹਨ
ਉਥੇ ਹੀ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲੇ ਦੇ ਬਿਲਹਾਰ ਖੇਤਰ ਵਿੱਚ ਮੰਗਲਵਾਰ ਰਾਤ ਨੂੰ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਟਰੱਕ ਇਕ ਦੂਜੇ ਟਰੱਕ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ। ਨਾਲ ਹੀ 12 ਮਜ਼ਦੂਰ ਗੰਭੀਰ ਜ਼ਖਮੀ ਹੋ ਗਏ।
ਬਿਲਹੌਰ ਦੇ ਪੁਲਿਸ ਅਧਿਕਾਰੀ ਦੇਵੇਂਦਰ ਮਿਸ਼ਰਾ ਨੇ ਦੱਸਿਆ ਕਿ ਪੱਛਮੀ ਬੰਗਾਲ ਤੋਂ ਲਗਭਗ 45 ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਇਕ ਟਰੱਕ ਨਾਨਾਮਉ ਨਜ਼ਦੀਕ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਟਰੱਕ ਪਲਟ ਗਏ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਹਰ ਰੋਜ਼ ਲਗਾਤਾਰ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਬਦਲਾ ਲੈਣ ਲਈ ਔਰਤ ਨੇ Ex Boyfriend ਨੂੰ ਭੇਜੇ ਇੱਕ ਟਨ ਪਿਆਜ਼, ਗੁਆਂਢੀ ਵੀ ਹੋ ਗਏ ਪਰੇਸ਼ਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ