ਬਦਲਾ ਲੈਣ ਲਈ ਔਰਤ ਨੇ Ex Boyfriend ਨੂੰ ਭੇਜੇ ਇੱਕ ਟਨ ਪਿਆਜ਼, ਗੁਆਂਢੀ ਵੀ ਹੋ ਗਏ ਪਰੇਸ਼ਾਨ

ਏਬੀਪੀ ਸਾਂਝਾ Updated at: 20 May 2020 08:20 AM (IST)

ਪਿਆਰ ਵਿਚ 'ਧੋਖੇ' ਤੋਂ ਨਰਾਜ਼ ਚੀਨ ਦੀ ਇਕ ਔਰਤ ਨੇ ਆਪਣੇ ਪ੍ਰੇਮੀ ਦੇ ਘਰ ਇਕ ਹਜ਼ਾਰ ਕਿੱਲੋ ਪਿਆਜ਼ ਭੇਜਿਆ, ਤਾਂ ਜੋ ਉਹ ਵੀ ਉਸ ਵਾਂਗ ਰੋਵੇ।

NEXT PREV
ਪਿਆਰ ਵਿਚ 'ਧੋਖੇ' ਤੋਂ ਨਰਾਜ਼ ਚੀਨ ਦੀ ਇਕ ਔਰਤ ਨੇ ਆਪਣੇ ਪ੍ਰੇਮੀ ਦੇ ਘਰ ਇਕ ਹਜ਼ਾਰ ਕਿੱਲੋ ਪਿਆਜ਼ ਭੇਜਿਆ, ਤਾਂ ਜੋ ਉਹ ਵੀ ਉਸ ਵਾਂਗ ਰੋਵੇ। ਮਾਮਲਾ ਚੀਨ ਦੇ ਪੂਰਬੀ ਸ਼ਹਿਰ ਜੀਬੋ ਦਾ ਹੈ। ਇੱਥੇ ਅਚਾਨਕ ਪਿਆਜ਼ ਨਾਲ ਭਰੇ ਪੈਕਟਾਂ ਦਾ ਢੇਰ ਅਚਾਨਕ ਇੱਕ ਆਦਮੀ ਦੇ ਘਰ ਦੇ ਦਰਵਾਜ਼ੇ ਦੇ ਕੋਲ ਇਕੱਠਾ ਹੋ ਗਿਆ। ਇਸ ਘਰ ‘ਚ ਰਹਿਣ ਵਾਲੇ ਵਿਅਕਤੀ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਸ ਦੇ ਦਰਵਾਜ਼ੇ 'ਤੇ ਇਕ ਹਜ਼ਾਰ ਕਿੱਲੋ ਪਿਆਜ਼ ਕਦੋਂ ਪਹੁੰਚਿਆ।

ਅੰਗਰੇਜ਼ੀ ਅਖਬਾਰ ਡੇਲੀ ਮੇਲ ਦੀ ਰਿਪੋਰਟ ਅਨੁਸਾਰ ਪਿਆਜ਼ ਦਾ ਇਹ ਢੇਰ ਝਾਓ ਨਾਮ ਦੀ ਔਰਤ ਨੇ ਭੇਜਿਆ ਸੀ, ਜੋ ਉਸ ਘਰ ਵਿੱਚ ਰਹਿਣ ਵਾਲੇ ਵਿਅਕਤੀ ਦੀ ਐਕਸ ਗਰਲਫ੍ਰੈਂਡ ਸੀ।


ਰਿਪੋਰਟ ਅਨੁਸਾਰ ਦੋਹਾਂ ਦਾ ਤਕਰੀਬਨ ਇੱਕ ਸਾਲ ਤੋਂ ਰਿਸ਼ਤਾ ਸੀ, ਪਰ ਹਾਲ ਹੀ ਵਿੱਚ ਜਦੋਂ ਝਾਓ ਨੂੰ ਪਤਾ ਲੱਗਿਆ ਕਿ ਉਸਦਾ ਪ੍ਰੇਮੀ ਉਸ ਨਾਲ ਧੋਖਾ ਕਰ ਰਿਹਾ ਹੈ, ਤਾਂ ਉਸ ਨੇ ਰਿਸ਼ਤਾ ਖਤਮ ਕਰ ਦਿੱਤਾ।



ਰਿਪੋਰਟਾਂ ਅਨੁਸਾਰ ਰਿਸ਼ਤਾ ਖਤਮ ਹੋਣ ਤੋਂ ਬਾਅਦ ਔਰਤ ਬਹੁਤ ਦੁਖੀ ਸੀ ਅਤੇ ਰੌਂਦੀ ਰਹੀ। ਇਸ ਦਾ ਬਦਲਾ ਲੈਣ ਲਈ ਔਰਤ ਨੇ ਆਪਣੇ ਸਾਬਕਾ ਪ੍ਰੇਮੀ ਦੇ ਘਰ ਦੇ ਦਰਵਾਜ਼ੇ ਨੂੰ ਪਿਆਜ਼ ਨਾਲ ਭਰ ਦਿੱਤਾ। [blurb]


ਉਸ ਨੇ ਇੱਕ ਨੋਟ ਵੀ ਭੇਜਿਆ, ਜਿਸ ਵਿੱਚ ਕਿਹਾ ਗਿਆ ਸੀ- "ਮੈਂ ਲਗਾਤਾਰ 3 ਦਿਨ ਰੋਈ, ਹੁਣ ਤੁਹਾਡੀ ਰੋਂਣ ਦੀ ਵਾਰੀ ਹੈ।"

 [/blurb]

ਬੇਰਹਿਮੀ ਦੀਆਂ ਹੱਦਾਂ ਪਾਰ, ਕਿਰਾਇਆ ਨਾ ਮਿਲਣ ‘ਤੇ ਮਾਲਕ ਨੇ ਨਾਗਾਲੈਂਡ ਦੀਆਂ ਨੌ ਕੁੜੀਆਂ ਨੂੰ ਬਣਾਇਆ ਬੰਧੀ

'ਐਕਸ ਗਰਲਫ੍ਰੈਂਡ ਬਹੁਤ ਡਰਾਮੇਬਾਜ਼ ਸੀ'

ਉਥੇ ਹੀ ਸਾਬਕਾ ਬੁਆਏਫ੍ਰੈਂਡ ਦੇ ਘਰ ਦੇ ਨੇੜੇ ਪਿਆਜ਼ ਜਮ੍ਹਾਂ ਹੋਣ ਦੀਆਂ ਤਸਵੀਰਾਂ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੇਬੋ 'ਤੇ ਜ਼ਬਰਦਸਤ ਵਾਇਰਲ ਹੋ ਗਈਆਂ। ਚੀਨ ਦੀ ਨਿਊਜ਼ ਵੈਬਸਾਈਟ ਸ਼ੇਨਡੋਂਗ ਨੈੱਟ ਨਾਲ ਗੱਲ ਕਰਦਿਆਂ, ਆਦਮੀ ਨੇ ਕਿਹਾ-

ਮੇਰੀ ਐਕਸ ਗਰਲਫ੍ਰੈਂਡ ਬਹੁਤ ਜ਼ਿਆਦਾ ਡਰਾਮੇਬਾਜ਼ ਸੀ। ਉਹ ਬ੍ਰੇਕਅੱਪ ਤੋਂ ਬਾਅਦ ਸਭ ਨੂੰ ਕਹਿ ਰਹੀ ਹੈ ਕਿ ਮੈਂ ਰੋਇਆ ਨਹੀਂ ਕਿ ਇਸ ਨਾਲ ਮੈਂ ਬੁਰਾ ਬਣ ਜਾਂਦਾ ਹਾਂ?-


ਇਸ ਵਿਅਕਤੀ ਨੇ ਕਿਹਾ

ਕਿ ਆਪਣੀ ਪ੍ਰੇਮਿਕਾ ਦੇ ਅਜੀਬ ਵਿਵਹਾਰ ਕਾਰਨ ਉਸਦਾ ਬ੍ਰੇਕਅਪ ਹੋ ਗਿਆ ਅਤੇ ਦੋਵਾਂ ਨੇ ਮਿਲ ਕੇ ਇਹ ਫੈਸਲਾ ਲਿਆ ਸੀ। ਹਾਲਾਂਕਿ, ਆਦਮੀ ਦੇ ਗੁਆਂਢੀ ਔਰਤ ਦੇ ਇਸ ਕੰਮ ਤੋਂ ਪਰੇਸ਼ਾਨ ਹਨ, ਕਿਉਂਕਿ ਪੂਰੇ ਇਲਾਕੇ 'ਚ ਸਿਰਫ ਪਿਆਜ਼ ਦੀ ਮਹਿਕ ਫੈਲ ਗਈ ਹੈ।-


Cyclone Amphan: ਸੁਪਰ ਸਾਇਕਲੋਨ ‘ਚ ਬਦਲਿਆ ‘ਅਮਫਾਨ’, ਅੱਜ ਟਕਰਾਏਗਾ ਬੰਗਾਲ-ਉਡੀਸ਼ਾ ਦੇ ਤਟ ਨਾਲ, ਪ੍ਰਸ਼ਾਸਨ ਅਲਰਟ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.