ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਲੌਕਡਾਊਨ ‘ਚ ਦੁਨੀਆ ਬਰ ‘ਚ ਕੰਡੋਮ ਦੀ ਕਮੀ ਆ ਸਕਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਕੰਡੋਮ ਉਤਪਾਦਕ ਕੰਪਨੀ ਨੇ ਕਿਹਾ ਹੈ ਕਿ ਲੌਕ ਡਾਊਨ ਦੇ ਚਲਦਿਆਂ ਅਸੀਂ ਉਤਪਾਦਨ ਬੰਦ ਕਰਨ ਨੂੰ ਮਜਬੂਰ ਹੋ ਗਏ ਹਾਂ। ਮਲੇਸ਼ੀਆ ਦਾ ਕਾਰੇਕਸ ਬੀਐਚਡੀ ਵਿਸ਼ਵ ਪੱਧਰ ‘ਤੇ ਹਰ ਪੰਜ ਕੰਡੋਮ ‘ਚੋਂ ਇੱਕ ਬਨਾਉਂਦਾ ਹੈ।
ਕੋਰੋਨਾਵਾਇਰਸ ਦਾ ਪ੍ਰਸਾਰ ਰੋਕਣ ਲਈ ਸਰਕਾਰ ਵਲੋਂ ਲਗਾਏ ਗਏ ਲੌਕਡਾਊਨ ਦੀ ਵਜ੍ਹਾ ਨਾਲ ਇੱਕ ਹਫਤੇ ਤੋਂ ਜ਼ਿਆਦਾ ਸਮੇਂ ਤੱਕ ਕੰਪਨੀ ਨੇ ਆਪਣੇ ਤਿੰਨ ਮਲੇਸ਼ੀਆਈ ਕਾਰਖਾਨਿਆਂ ‘ਚ ਇੱਕ ਵੀ ਕੰਡੋਮ ਦਾ ਉਤਪਾਦਨ ਨਹੀਂ ਕੀਤਾ। ਹਾਲਾਂਕਿ ਕੰਪਨੀ ਨੂੰ ਵਿਸ਼ੇਸ਼ ਛੁਟ ਤੇ ਸਿਰਫ 50 ਫੀਸਦ ਕਰਮਚਾਰੀਆਂ ਦੇ ਨਾਲ ਉਤਪਾਦਨ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਮੁੱਖ ਕਾਰਜਕਾਰੀ ਅਧਿਕਾਰੀ ਗੋਹ ਮਿਆ ਨੇ ਕਿਹਾ ਲੋੜ ਦੇ ਨਾਲ ਮੰਗਾਂ ਨੂੰ ਪੂਰਾ ਕਰਨ ਵਾਲੇ ਕਾਰਖਾਨਿਆ ਨੂੰ ਸਮਾਂ ਲਗੇਗਾ। ਗੋਹ ਮਿਆ ਨੇ ਕਿਹਾ, “ਅਸੀਂ ਕੰਡੋਮ ਦੀ ਗਲੋਬਲ ਕਮੀ ਦਾ ਸਾਹਮਣਾ ਕਰ ਰਹੇ ਹਾਂ, ਜੋ ਕਿ ਬਹੁਤ ਭਿਆਨਕ ਹੈ।” ਉਨ੍ਹਾਂ ਕਿਹਾ ਕਿ ਮੇਰੀ ਚਿੰਤਾ ਇਹ ਹੈ ਕਿ ਕਮੀ ਸਿਰਫ ਹਫਤਿਆਂ ਤੱਕ ਨਹੀਂ ਬਲਕਿ ਮਹੀਨਿਆਂ ਤੱਕ ਚੱਲ ਸਕਦੀ ਹੈ।
ਕੋਰੋਨਾਵਾਇਰਸ ਨੇ ਬੰਦ ਕਰਵਾਏ CONDOM ਬਨਾਉਣ ਵਾਲੇ ਕਾਰਖਾਨੇ, ਸਪਲਾਈ ‘ਚ ਆ ਸਕਦੀ ਹੈ ਕਮੀ
ਏਬੀਪੀ ਸਾਂਝਾ
Updated at:
28 Mar 2020 03:54 PM (IST)
ਕੋਰੋਨਾਵਾਇਰਸ ਕਾਰਨ ਲੌਕਡਾਊਨ ‘ਚ ਦੁਨੀਆ ਬਰ ‘ਚ ਕੰਡੋਮ ਦੀ ਕਮੀ ਆ ਸਕਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਕੰਡੋਮ ਉਤਪਾਦਕ ਕੰਪਨੀ ਨੇ ਕਿਹਾ ਹੈ ਕਿ ਲੌਕ ਡਾਊਨ ਦੇ ਚਲਦਿਆਂ ਅਸੀਂ ਉਤਪਾਦਨ ਬੰਦ ਕਰਨ ਨੂੰ ਮਜਬੂਰ ਹੋ ਗਏ ਹਾਂ। ਮਲੇਸ਼ੀਆ ਦਾ ਕਾਰੇਕਸ ਬੀਐਚਡੀ ਵਿਸ਼ਵ ਪੱਧਰ ‘ਤੇ ਹਰ ਪੰਜ ਕੰਡੋਮ ‘ਚੋਂ ਇੱਕ ਬਨਾਉਂਦਾ ਹੈ।
- - - - - - - - - Advertisement - - - - - - - - -