ਸਿਹਤ ਮੰਤਰੀ ਨੂੰ ਹੀ ਹੋਇਆ ਕੋਰੋਨਾਵਾਇਰਸ, ਦੁਨੀਆ ਭਰ 'ਚ ਹਲਚਲ
ਏਬੀਪੀ ਸਾਂਝਾ | 11 Mar 2020 12:06 PM (IST)
ਬ੍ਰਿਟੇਨ ਦੇ ਪਹਿਲੇ ਸਾਂਸਦ ਤੇ ਸਿਹਤ ਮੰਤਰੀ ਨਡਾਇਨ ਡੋਰਿਸ ਨੂੰ ਕੋਰੋਨਾਵਾਇਰਸ ਹੋ ਗਿਆ ਹੈ। ਉਨ੍ਹਾਂ ਨੂੰ ਘਰ 'ਚ ਹੀ ਨਿਗਰਾਨੀ 'ਚ ਰੱਖਿਆ ਗਿਆ ਹੈ। ਉਨ੍ਹਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਬ੍ਰਿਟੇਨ 'ਚ ਹੁਣ ਤੱਕ ਕੋਰੋਨਾਵਾਇਰਸ ਨਾਲ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 382 ਮਾਮਲਿਆਂ ਦੀ ਪੁਸ਼ਟੀ ਹੋ ਚੁਕੀ ਹੈ।
ਲੰਡਨ: ਬ੍ਰਿਟੇਨ ਦੇ ਪਹਿਲੇ ਸਾਂਸਦ ਤੇ ਸਿਹਤ ਮੰਤਰੀ ਨਡਾਇਨ ਡੋਰਿਸ ਨੂੰ ਕੋਰੋਨਾਵਾਇਰਸ ਹੋ ਗਿਆ ਹੈ। ਉਨ੍ਹਾਂ ਨੂੰ ਘਰ 'ਚ ਹੀ ਨਿਗਰਾਨੀ 'ਚ ਰੱਖਿਆ ਗਿਆ ਹੈ। ਉਨ੍ਹਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਬ੍ਰਿਟੇਨ 'ਚ ਹੁਣ ਤੱਕ ਕੋਰੋਨਾਵਾਇਰਸ ਨਾਲ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 382 ਮਾਮਲਿਆਂ ਦੀ ਪੁਸ਼ਟੀ ਹੋ ਚੁਕੀ ਹੈ। ਸਿਹਤ ਅਧਿਕਾਰੀ ਉਨ੍ਹਾਂ ਲੋਕਾਂ ਨੂੰ ਟ੍ਰੇਸ ਕਰ ਰਹੇ ਹਨ, ਜੋ ਸਿਹਤ ਮੰਤਰੀ ਦੇ ਸੰਪਰਕ 'ਚ ਆਏ ਸੀ। ਅਮਰੀਕਾ ਨੇ ਕੋਰੋਨਾਵਾਇਰਸ ਕਾਰਨ ਮੰਗਲਵਾਰ ਨੂੰ ਇਰਾਨ ਦੇ ਸਾਰੇ ਅਮਰੀਕੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇਰਾਨ ਦੀਆਂ ਜੇਲ੍ਹਾਂ 'ਚ ਕੋਰੋਨਾਵਾਇਰਸ ਫੈਲਦਾ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਇੱਕ ਬਿਆਨ 'ਚ ਕਿਹਾ ਕਿ ਜੇਕਰ ਇਰਾਨ 'ਚ ਕਿਸੇ ਵੀ ਅਮਰੀਕੀ ਦੀ ਮੌਤ ਹੁੰਦੀ ਹੈ ਤਾਂ ਉਸ ਲਈ ਸਰਕਾਰ ਦੋਸ਼ੀ ਹੋਵੇਗੀ। ਇਹ ਵੀ ਪੜ੍ਹੋ: ਅਮਰੀਕਾ 'ਚ ਕੋਰੋਨਾਵਾਇਰਸ ਨਾਲ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ 'ਚ ਸਭ ਤੋਂ ਜ਼ਿਆਦਾ 24 ਮੌਤਾਂ ਵਸ਼ਿੰਗਟਨ 'ਚ ਹੋਈਆਂ ਹਨ। ਵਸ਼ਿੰਗਟਨ ਦੇ ਹੈਲਥ ਡਿਪਾਰਟਮੈਂਟ ਨੇ ਇਹ ਖੁਲਾਸਾ ਕੀਤਾ ਕਿ ਇੱਥੇ 10 ਜਨਵਰੀ ਨੂੰ ਪਹਿਲਾ ਮਾਮਲਾ ਸਾਹਮਣੇ ਆਇਅ ਸੀ। ਦੇਸ਼ 'ਚ ਹੁਣ ਤੱਕ 900 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਵੀ ਪੜ੍ਹੋ: ਕੀ ਤੁਹਾਡੀ ਹੈਲਥ ਪਾਲਿਸੀ ਕਵਰ ਕਰਦੀ ਕੋਰੋਨਾਵਾਇਰਸ, ਜਾਣੋ ਸਭ ਕੁਝ