ਨਵੀਂ ਦਿੱਲੀ: ਬਾਰਤ 'ਚ ਕੋਰੋਨਾ ਦਾ ਕਹਿਰ ਸਮੇਂ ਦੇ ਨਾਲ ਵੱਧਦਾ ਹੀ ਜਾ ਰਿਹਾ ਹੈ। ਕੇਰਲ 'ਚ 8 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਕੋਰੋਨਾ ਪਾਜ਼ਿਟਿਵ ਲੋਕਾਂ ਦੀ ਗਿਣਤੀ 61 ਹੋ ਗਈ ਹੈ। ਹਾਲਾਂਕਿ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਪੁਸ਼ਟੀ ਕੀਤੇ ਗਏ ਮਾਮਲਿਆਂ ਦੀ ਗਿਣਤੀ 50 ਹੈ। ਬਾਕੀਆਂ ਦੀ ਪੁਸ਼ਟੀ ਲਈ ਜਾਂਚ ਕੀਤੀ ਜਾ ਰਹੀ ਹੈ।
ਸੂਬਾ ਸਰਕਾਰਾਂ ਵਲੋਂ ਐਲਾਨੇ ਨਵੇਂ ਮਾਮਲਿਆਂ ਨੂੰ ਗਿਣੇ ਜਾਣ 'ਤੇ ਇਹ ਗਿਣਤੀ ਵੱਧ ਕੇ 61 ਹੋ ਜਾਵੇਗੀ। ਉੱਥੇ ਹੀ ਇਸ ਬਾਰੇ ਸਰਕਾਰ ਅਲਰਟ ਮੋਡ 'ਤੇ ਹੈ। ਭਾਰਤ ਸਰਕਾਰ ਵਲੋਂ ਤਿੰਨ ਦੇਸ਼ ਫਰਾਂਸ, ਜਰਮਨੀ ਤੇ ਸਪੇਨ ਦੇ ਨਾਗਰਿਕਾਂ ਦੇ ਵੀਜ਼ਾ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ:
ਇਸ ਤੋਂ ਇਲਾਵਾ ਸਰਕਾਰ ਨੇ ਉਨ੍ਹਾਂ ਲੋਕਾਂ ਦਾ ਵੀਜ਼ਾ ਵੀ ਰੱਦ ਕਰ ਦਿੱਤਾ ਹੈ ਜਿਨ੍ਹਾਂ 1 ਫਰਵਰੀ ਜਾਂ ਇਸ ਤੋਂ ਬਾਅਦ ਫਰਾਂਸ, ਜਰਮਨੀ ਤੇ ਸਪੇਨ ਦੀ ਯਾਤਰਾ ਕੀਤੀ ਹੈ। ਉੱਧਰ ਸਿਹਤ ਮੰਤਰਾਲੇ ਨੇ ਐਡਵਾਇਸਰੀ ਜਾਰੀ ਕੀਤੀ ਹੈ ਕਿ ਕੋਰੋਨਾਵਾਇਰਸ ਦੇ ਚਲਦਿਆਂ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰਨ ਤੋਂ ਬਚਿਆ ਜਾਵੇ।
ਇਹ ਵੀ ਪੜ੍ਹੋ:
ਕੋਰੋਨਾਵਾਇਰਸ ਤੋਂ ਜ਼ਿਆਦਾ ਫੋਨਾਂ 'ਤੇ ਘੰਟੀ ਨਾਲ ਡਰੇ ਲੋਕ, ਜਾਣੇ ਕਾਰਨ
Election Results 2024
(Source: ECI/ABP News/ABP Majha)
ਦੇਸ਼ 'ਚ ਕੋਰੋਨਾ ਪਾਜ਼ਿਟਿਵ ਦੀ ਗਿਣਤੀ ਹੋਈ 61, ਫਰਾਂਸ, ਜਰਮਨੀ ਤੇ ਸਪੇਨ ਦੇ ਨਾਗਰਿਕ ਨਹੀਂ ਆ ਸਕਣਗੇ ਭਾਰਤ
ਏਬੀਪੀ ਸਾਂਝਾ
Updated at:
11 Mar 2020 10:21 AM (IST)
ਬਾਰਤ 'ਚ ਕੋਰੋਨਾ ਦਾ ਕਹਿਰ ਸਮੇਂ ਦੇ ਨਾਲ ਵੱਧਦਾ ਹੀ ਜਾ ਰਿਹਾ ਹੈ। ਕੇਰਲ 'ਚ 8 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਕੋਰੋਨਾ ਪਾਜ਼ਿਟਿਵ ਲੋਕਾਂ ਦੀ ਗਿਣਤੀ 61 ਹੋ ਗਈ ਹੈ।
- - - - - - - - - Advertisement - - - - - - - - -