ਨਵੀਂ ਦਿੱਲੀ: ਵੀਕੈਂਡ ਤੇ ਆਪਣੀ ਗੱਡੀ 'ਚ ਘੁੰਮਣ ਦਾ ਮਜ਼ਾ ਹੀ ਕੁਝ ਹੋਰ ਹੈ। ਲੌਂਗ ਡਰਾਈਵ ਸਭ ਤੋਂ ਮਜ਼ੇਦਾਰ ਬਣ ਜਾਂਦੀ ਹੈ, ਪਰ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਕਿਸੇ ਨੂੰ ਰਾਤ ਲੰਬੀ ਡਰਾਈਵ ਲਈ ਜਾਣਾ ਪੈਂਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਰਾਤ ਨੂੰ ਡਰਾਈਵਿੰਗ ਕਰਨਾ ਪਸੰਦ ਕਰਦੇ ਹੈ, ਪਰ ਇੱਥੇ ਕੁਝ ਮਹੱਤਵਪੂਰਨ ਚੀਜ਼ਾਂ ਦਾ ਧਿਆਨ ਰੱਖਣਾ ਵੀ ਬੇਹੱਦ ਜ਼ਰੂਰੀ ਹੈ।
ਕਾਰ ਚੈੱਕ ਕਰੋ ਰਾਤ ਨੂੰ ਯਾਤਰਾ ਤੇ ਜਾਣ ਤੋਂ ਪਹਿਲਾਂ ਆਪਣੀ ਕਾਰ ਨੂੰ ਸਹੀ ਤਰ੍ਹਾਂ ਚੈੱਕ ਕਰੋ, ਜਿਵੇਂ ਹੈੱਡਲੈਂਪਸ, ਫੋਗ ਲੈਂਪਸ, ਕੂਲੈਂਟ ਦੀ ਮਾਤਰਾ ਤੇ ਇੰਜਨ ਦੇ ਤੇਲ ਦੀ ਮਾਤਰਾ, ਤੁਸੀਂ ਵਾਧੂ ਇੰਜਨ ਤੇਲ ਤੇ ਕੂਲੈਂਟ ਆਪਣੇ ਕੋਲ ਰੱਖ ਸਕਦੇ ਹੋ।
ਸਹੀ ਹਵਾ ਦਾ ਦਬਾਅ ਡਰਾਈਵ 'ਤੇ ਜਾਣ ਤੋਂ ਪਹਿਲਾਂ, ਵਾਹਨ ਦੇ ਸਾਰੇ ਟਾਇਰਾਂ ਵਿੱਚ ਹਵਾ ਦੇ ਦਬਾਅ ਨੂੰ ਸਹੀ ਰੱਖੋ। ਇਸ ਨਾਲ ਗੱਡੀ ਸਹੀ ਤਰ੍ਹਾਂ ਚੱਲੇਗਾ ਤੇ ਰਸਤੇ ਵਿੱਚ ਕੋਈ ਮੁਸ਼ਕਲ ਵੀ ਨਹੀਂ ਹੋਏਗੀ। ਜੇ ਕਿਸੇ ਟਾਇਰ ਦਾ ਵਾਲਵ ਖ਼ਰਾਬ ਹੈ ਜਾਂ ਲੀਕ ਹੋ ਰਿਹਾ ਹੈ, ਤਾਂ ਉਸ ਨੂੰ ਠੀਕ ਕਰੋ ਤਾਂ ਜੋ ਰਸਤੇ 'ਚ ਟਾਇਰ ਦੀ ਹਵਾ ਨਾ ਨਿਕਲੇ।
ਸਪੀਡ ਕੰਟਰੋਲ ਰਾਤ ਨੂੰ ਵਾਹਨ ਚਲਾਉਂਦੇ ਸਮੇਂ, ਓਵਰ ਸਪੀਡ ਨੂੰ ਧਿਆਨ ਵਿੱਚ ਰੱਖੋ, ਆਪਣੀ ਕਾਰ ਦੀ ਗਤੀ ਨੂੰ ਘੱਟ ਰੱਖਣ ਦੀ ਕੋਸ਼ਿਸ਼ ਕਰੋ, ਇਹ ਕਾਰ ਤੇ ਤੁਹਾਡਾ ਨਿਯੰਤਰਣ ਬਣਾਏਗਾ। ਅਕਸਰ ਕੁਝ ਅਜਿਹੀਆਂ ਥਾਵਾਂ ਹੁੰਦੀਆਂ ਹਨ ਜਿੱਥੇ ਬਹੁਤ ਹਨੇਰਾ ਹੁੰਦਾ ਹੈ ਤੇ ਖ਼ਰਾਬ ਰਸਤੇ ਦਾ ਪਤਾ ਨਹੀਂ ਚੱਲਦਾ, ਜਿਸ ਕਾਰਨ ਹਾਦਸੇ ਵਾਪਰਦੇ ਹਨ।
ਕੈਬਿਨ ਲਾਈਟ ਬੰਦ ਰੱਖੋ ਰਾਤ ਨੂੰ ਕਾਰ ਚਲਾਉਂਦੇ ਸਮੇਂ ਹਮੇਸ਼ਾ ਕੈਬਿਨ ਲਾਈਟ ਬੰਦ ਰੱਖੋ। ਇਸ ਨਾਲ ਬਾਹਰ ਦੀ ਰੋਸ਼ਨੀ ਨੂੰ ਸਮਝਣਾ ਮੁਸ਼ਕਲ ਨਹੀਂ ਹੋਵੇਗਾ, ਨਾਲ ਹੀ ਬਾਹਰੋਂ ਕਿਸੇ ਵੀ ਵਿਅਕਤੀ ਨੂੰ ਕਾਰ ਦੇ ਅੰਦਰ ਬੈਠੇ ਲੋਕਾਂ ਦੀ ਸਥਿਤੀ ਦਾ ਪਤਾ ਨਹੀਂ ਚੱਲ ਸਕੇਗਾ, ਸੁਰੱਖਿਆ ਦੇ ਪੱਖੋਂ ਵੀ ਇਹ ਬਿਹਤਰ ਹੈ।
ਅਜਿਹੀਆਂ ਥਾਵਾਂ ਤੇ ਕਾਰ ਨੂੰ ਨਾ ਰੋਕੋ ਰਾਤ ਨੂੰ ਹਾਈਵੇ 'ਤੇ ਵਾਹਨ ਚਲਾਉਂਦੇ ਸਮੇਂ ਇਕਾਂਤ ਜਗ੍ਹਾ 'ਤੇ ਗੱਡੀ ਰੋਕਣ ਤੋਂ ਪਰਹੇਜ਼ ਕਰੋ ਤੇ ਜੇ ਜ਼ਰੂਰੀ ਹੋਏ ਤਾਂ ਤੁਸੀਂ ਵਾਹਨ ਨੂੰ ਕਿਸੇ ਵੀ ਪੈਟਰੋਲ ਪੰਪ ਜਾਂ ਢਾਬਾ ਰੈਸਟੋਰੈਂਟ 'ਤੇ ਰੋਕ ਸਕਦੇ ਹੋ। ਕਾਰ ਨੂੰ ਰੋਕਦੇ ਸਮੇਂ, ਪਾਰਕਿੰਗ ਸੂਚਕ ਦੀ ਵਰਤੋਂ ਜ਼ਰੂਰ ਕਰੋ।
ਪਾਵਰਬੈਂਕ ਨਾਲ ਰੱਖੋ ਅੱਜ ਕੱਲ, ਨਵੀਂਆਂ ਕਾਰਾਂ ਮੋਬਾਈਲ ਚਾਰਜਿੰਗ ਦੀ ਸਹੂਲਤ ਨਾਲ ਆਉਂਦੀਆਂ ਹਨ, ਪਰ ਰਾਤ ਦੇ ਸਫਰ ਦੌਰਾਨ ਆਪਣੇ ਨਾਲ ਇੱਕ ਪਾਵਰ ਬੈਂਕ ਲੈ ਕੇ ਜਾਓ, ਕਿਉਂਕਿ ਫੋਨ ਦੀ ਬੈਟਰੀ ਖ਼ਤਮ ਹੋ ਸਕਦੀ ਹੈ ਤੇ ਲੋੜ ਪੈਣ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਇਸ ਸਾਲ ਹੋਇਆ ਸੀ ਦੁਨੀਆਂ ਦਾ ਪਹਿਲਾ ਸਿਜੇਰੀਅਨ ਬੱਚਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI