ਮੁਬੰਈ: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੇ ਪ੍ਰਸ਼ੰਸਕਾਂ ਤੇ ਫਾਲੌਅਰਸ ਨੂੰ ਹੋਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਸ਼ਾਹਰੁਖ ਨੇ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਸਾਂਝਾ ਕਰਦੇ ਹੋਏ ਡੂੰਘਾ ਸੰਦੇਸ਼ ਵੀ ਕੈਪਸ਼ਨ ਰਾਹੀਂ ਦਿੱਤਾ ਹੈ।
ਉਸ ਨੇ ਲਿਖਿਆ, “ਇਥੇ ਹਰੇਕ ਜੋ ਸਾਰੇ ਰੰਗਾਂ ਦੀ ਰੋਸ਼ਨੀ ਨੂੰ ਦੇਖ ਰਹੇ ਹਨ। ਤੁਹਾਡੀ ਖ਼ੁਸ਼ੀ ਇਨ੍ਹਾਂ ਰੰਗਾਂ ਦੇ ਸਾਰੇ ਸ਼ੇਡ 'ਚ ਹੋਵੇ, ਹੈਪੀ ਹੋਲੀ ਤੇ ਸੁਰੱਖਿਅਤ ਰਹੋ।”
ਆਮ ਤੌਰ 'ਤੇ ਹੋਲੀ ਪੋਸਟਾਂ ਨਾਲੋਂ ਸ਼ਾਹਰੁਖ ਦੀ ਤਸਵੀਰ ਅਲੱਗ ਹੈ ਤੇ ਉਹ ਰੰਗਾਂ ਨਾਲ ਲਿੱਬੜਿਆ ਹੋਇਆ ਨਹੀਂ।