ਬਿਜਿੰਗ: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾਵਾਇਰਸ ਸੋਮਵਾਰ ਤੱਕ 109 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਚੀਨ ਤੋਂ ਬਾਅਦ ਇਟਲੀ ਵਿੱਚ ਲਾਕਡਾਉਨ ਦੀ ਸਥਿਤੀ ਹੈ। ਮਿਲਾਨ ਤੇ ਲੋਂਬਾਰਡੀ ਦੇ ਲੋਕਾਂ ਨੂੰ ਘਰੋਂ ਨਿਕਲਣ ਦੀ ਪਾਬੰਦੀ ਹੈ। ਇੱਥੇ ਇੱਕ ਕਰੋੜ 60 ਲੱਖ ਤੋਂ ਵੱਧ ਲੋਕ ਅਲੱਗ-ਥਲੱਗ ਹੋ ਗਏ ਹਨ। ਦੂਜੇ ਪਾਸੇ, ਚੀਨ ਵਿੱਚ ਅਜਿਹੇ ਲੋਕਾਂ ਦੀ ਗਿਣਤੀ 4 ਕਰੋੜ 60 ਲੱਖ ਤੋਂ ਵੱਧ ਹੈ। ਇਸ ਤਰ੍ਹਾਂ, ਵਿਸ਼ਵ ਭਰ ਵਿੱਚ 6 ਕਰੋੜ ਤੋਂ ਵੱਧ ਲੋਕ ਅਲੱਗ ਹੋ ਚੁੱਕੇ ਹਨ।




ਅਮਰੀਕਾ ਵਿੱਚ ਕੋਰੋਨਾਵਾਇਰਸ ਦੇ 545 ਨਵੇਂ ਕੇਸ ਆਏ, ਹੁਣ ਤੱਕ ਇਥੇ 22 ਲੋਕਾਂ ਦੀ ਮੌਤ ਹੋ ਗਈ ਹੈ। ਓਰੇਗਨ ਸਟੇਟ ਵਿੱਚ ਐਮਰਜੈਂਸੀ ਲਾਈ ਗਈ ਹੈ। ਕੈਲੀਫੋਰਨੀਆ ਤੇ ਨਿਉਯਾਰਕ ਸਟੇਟ ਵਿੱਚ ਪਹਿਲਾਂ ਹੀ ਐਮਰਜੈਂਸੀ ਲੱਗੀ ਹੋਈ ਹੈ। ਦੋਵਾਂ ਰਾਜਾਂ ਦੇ ਕਰੀਬ 6 ਕਰੋੜ ਲੋਕ ਸੰਕਟ ਵਿੱਚ ਹਨ ਪਰ, ਇੱਥੇ ਅਜੇ ਤੱਕ ਲਾਕਡਾਉਨ ਦੀ ਸਥਿਤੀ ਨਹੀਂ ਹੈ। ਦੁਨੀਆ ਭਰ ਵਿੱਚ ਕੋਰੋਨਾਵਾਇਰਸ ਦੇ ਹੁਣ ਤਕ 1 ਲੱਖ 10 ਹਜ਼ਾਰ 92 ਮਾਮਲਿਆਂ ਦੀ ਜਾਂਚ ਹੋ ਚੁੱਕੀ ਹੈ। ਜਦੋਂਕਿ 20 ਦੇਸ਼ਾਂ ਵਿੱਚ 3831 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।





ਚੀਨ ਤੋਂ ਬਾਅਦ, ਇਟਲੀ 'ਚ ਸਭ ਤੋਂ ਵੱਧ 366 ਲੋਕਾਂ ਦੀ ਜਾਨ ਗਈ ਹੈ। ਐਤਵਾਰ ਨੂੰ ਇੱਥੇ 133 ਲੋਕਾਂ ਦੀ ਮੌਤ ਹੋ ਗਈ।24 ਘੰਟਿਆਂ ਵਿੱਚ, ਸੰਰਰਮਣ ਦੇ 1200 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਇਟਲੀ ਦੀ ਸਰਕਾਰ ਦੇ ਅਨੁਸਾਰ, ਕੋਰੋਨਾਵਾਇਰਸ ਨੇ ਰੋਮ ਵਿੱਚ ਸੈਰ ਸਪਾਟੇ ਉੱਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਹੋਟਲ ਤੇ ਟਰੈਵਲ ਏਜੰਸੀ ਦੀ 90% ਬੁਕਿੰਗ ਮਾਰਚ ਲਈ ਰੱਦ ਕਰ ਦਿੱਤੀ ਗਈ ਹੈ।