ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਭਾਰਤ ਦੇ ਘਰੇਲੂ ਉਦਯੋਗ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਵਾਰ ਹੋਟਲ ਉਦਯੋਗ, ਹਵਾਬਾਜ਼ੀ ਉਦਯੋਗ, ਰੈਸਟੋਰੈਂਟ ਉਦਯੋਗ, ਸੈਰ-ਸਪਾਟਾ ਉਦਯੋਗ ਸਭ ਇਸ ਮਹਾਮਾਰੀ ਦਾ ਸ਼ਿਕਾਰ ਹੋਏ ਹਨ ਤੇ ਇਹ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਜਹਾਜ਼ ਇੰਡਸਟਰੀ: ਲੋਕ ਯਾਤਰਾ ਕਰਨ ਤੋਂ ਝਿਜਕ ਰਹੇ ਹਨ ਤੇ ਏਅਰ ਲਾਈਨ ਕੰਪਨੀਆਂ ਨੂੰ ਕਿਰਾਏ ਘਟਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਖ਼ਬਰਾਂ ਆਈਆਂ ਕਿ ਸੀਏਪੀਏ ਨੇ ਕਿਹਾ ਹੈ ਕਿ ਜੇਕਰ ਸਰਕਾਰਾਂ ਦੀ ਕੋਈ ਮਦਦ ਨਾ ਮਿਲੀ ਤਾਂ ਦੁਨੀਆ ਭਰ ਦੀਆਂ ਹਵਾਬਾਜ਼ੀ ਕੰਪਨੀਆਂ ਦੀਵਾਲੀਆ ਹੋ ਜਾਣਗੀਆਂ।
ਸੈਰ-ਸਪਾਟਾ ਉਦਯੋਗ ਦਾ ਹਾਲ: ਕੋਰੋਨਾਵਾਇਰਸ ਦੀ ਦਹਿਸ਼ਤ ਨੇ ਸੈਰ-ਸਪਾਟਾ ਉਦਯੋਗ ਨੂੰ ਪ੍ਰਭਾਵਤ ਕੀਤਾ ਹੈ। ਲੋਕਾਂ ਨੇ ਆਪਣੀ ਬੁਕਿੰਗ ਕੈਂਸਿਲ ਕਰ ਦਿੱਤੀਆਂ ਹਨ ਤੇ ਯਾਤਰਾ ਦੀਆਂ ਯੋਜਨਾਵਾਂ ਮੁਲਤਵੀ ਕਰ ਦਿੱਤੀਆਂ ਹਨ। ਇਸ ਕਾਰਨ ਟੂਰਿਜ਼ਮ ਕੰਪਨੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਹੋਟਲ ਉਦਯੋਗ ਨੂੰ ਨੁਕਸਾਨ: ਲੋਕਾਂ ਨੇ ਬਾਹਰ ਖਾਣਾ ਘੱਟ ਕਰ ਦਿੱਤਾ ਹੈ, ਇਸ ਦੇ ਇਲਾਵਾ ਬਾਹਰੋਂ ਖਾਣਾ ਮੰਗਵਾਉਣਾ ਵੀ ਘੱਟ ਹੋਇਆ ਹੈ, ਜਿਸ ਕਾਰਨ ਹੋਟਲ ਉਦਯੋਗ ਮੁਸ਼ਕਲਾਂ ਨਾਲ ਜੂਝ ਰਿਹਾ ਹੈ।
ਫ਼ਿਲਮ ਉਦਯੋਗ/ਸਿਨੇਮਾ ਹਾਲ 'ਤੇ ਅਸਰ: ਕੋਰੋਨਾਵਾਇਰਸ ਦੇ ਕਾਰਨ ਫ਼ਿਲਮਾਂ ਦੇ ਨਿਰਮਾਣ 'ਤੇ ਅਸਰ ਪਿਆ ਹੈ ਤੇ ਸਿਨੇਮਾ ਹਾਲ, ਮਲਟੀਪਲੈਕਸ ਅਜੇ ਵੀ ਖਾਲੀ ਹਨ। ਬਹੁਤ ਸਾਰੇ ਸੂਬਿਆਂ 'ਚ ਇਨ੍ਹਾਂ ਨੂੰ ਅਗਲੇ ਹੁਕਮ ਤਕ ਬੰਦ ਕਰ ਦਿੱਤਾ ਗਿਆ ਹੈ। ਇਸ ਦਾ ਅਸਰ ਫ਼ਿਲਮ ਇੰਡਸਟਰੀ 'ਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਇੰਡਸਟਰੀ ਨੂੰ ਵੀ ਭਾਰੀ ਘਾਟਾ ਝੱਲਣਾ ਪੈ ਰਿਹਾ ਹੈ।
ਜੁੱਤਾ ਉਦਯੋਗ: ਜੁੱਤਾ ਉਦਯੋਗ ਦਾ 80-85 ਪ੍ਰਤੀਸ਼ਤ ਚੀਨ ਤੋਂ ਆਉਂਦਾ ਹੈ ਤੇ ਕੋਰੋਨਾ ਦੇ ਕਾਰਨ ਉਥੋਂ ਦੀ ਸਪਲਾਈ ਪ੍ਰਭਾਵਤ ਹੋਈ ਹੈ। ਇਸ ਉਦਯੋਗ ਦੀ ਵਿਕਰੀ 'ਤੇ ਬਹੁਤ ਪ੍ਰਭਾਵ ਪਿਆ ਹੈ। ਜੁੱਤਾ ਉਦਯੋਗ ਨੂੰ ਹੁਣ ਤਕ ਲਗਪਗ 15-18 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ ਹੈ।
ਕੋਰੋਨਾ ਨੇ ਇਹ ਕਾਰੋਬਾਰ ਕੀਤੇ ਢਹਿ-ਢੇਰੀ, ਹਰ ਰੋਜ਼ ਕਰੋੜਾਂ ਦਾ ਘਾਟਾ
ਮਨਵੀਰ ਕੌਰ ਰੰਧਾਵਾ
Updated at:
17 Mar 2020 05:46 PM (IST)
ਕੋਰੋਨਾਵਾਇਰਸ ਕਰਕੇ ਦੇਸ਼ ਵਿੱਚ ਬਹੁਤ ਸਾਰੇ ਉਦਯੋਗਾਂ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਨੂੰ ਰੋਜ਼ਾਨਾ ਕਰੋੜਾਂ ਦਾ ਘਾਟਾ ਸਹਿਣਾ ਪੈ ਰਿਹਾ ਹੈ। ਹਵਾਬਾਜ਼ੀ ਉਦਯੋਗ ਨੂੰ ਇਸ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਮੰਨਿਆ ਜਾ ਰਿਹਾ ਹੈ।
- - - - - - - - - Advertisement - - - - - - - - -