ਨਵੀਂ ਦਿੱਲੀ: ਦੇਸ਼ ‘ਚ ਤੇਜ਼ੀ ਨਾਲ ਹੋ ਰਹੇ ਸਾਈਬਰ ਕ੍ਰਾਈਮ ਨੂੰ ਦੇਖਦਿਆਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਸ ‘ਤੇ ਲਗਾਮ ਲਗਾਉਣ ਦੀ ਤਿਆਰੀ ਕਰ ਲਈ ਹੈ। ਆਰਬੀਆਈ ਨੇ ਆਨਲਾਈਨ ਫਰਾਡ ਨੂੰ ਰੋਕਣ ਲਈ ਕ੍ਰੈਡਿਟ ਤੇ ਡੈਬਿਟ ਕਾਰਡ ਦੇ ਨਿਯਮਾਂ ‘ਚ ਕੁਝ ਬਦਲਾਅ ਕੀਤੇ ਹਨ। ਇਨ੍ਹਾਂ ਬਦਲਾਵਾਂ ਦੇ ਬਾਅਦ ਗਾਹਕਾਂ ਨੂੰ ਸਾਈਬਰ ਕ੍ਰਾਈਮ ਤੋਂ ਰਾਹਤ ਮਿਲਣ ਦੀ ਉਮੀਦ ਹੈ। ਆਰਬੀਆਈ ਨੇ ਬਣਾਏ ਇਹ ਨਵੇਂ ਨਿਯਮ: -24 ਘੰਟੇ ਸੱਤ ਦਿਨ ਕਾਰਡ ਨੂੰ ਬੰਦ ਜਾਂ ਚਾਲੂ ਕਰਨ ਦੀ ਸੁਵਿਧਾ। -ਕਾਰਡ ਨਾਲ ਲੈਣ-ਦੇਣ ਦੀ ਤੈਅ ਸੀਮਾ ਦੇ ਅੰਦਰ ਘਟਾਉਣ-ਵਧਾਉਣ ਦਾ ਅਧਿਕਾਰ ਗਾਹਕ ਕੋਲ ਹੈ। -ਸਿਰਫ ਦੇਸ਼ ‘ਚ ਕਾਰਡ ਦਾ ਇਸਤੇਮਾਲ ਕਰਨ ਵਾਲੇ ਵਿਦੇਸ਼ ‘ਚ ਚੱਲਣ ਵਾਲਾ ਕਾਰਡ ਨਾ ਲੈਣ। -ਨਵੇਂ ਕਾਰਡ ਬਣਾਉਂਦੇ ਸਮੇਂ ਗਾਹਕ ਦੀ ਸੁਵਿਧਾ ਮੁਤਾਬਕ ਹੀ ਸੇਵਾਵਾਂ ਸ਼ੁਰੂ ਹੋਣਗੀਆਂ। -ਹੁਣ ਡੈਬਿਟ-ਕ੍ਰੈਡਿਟ ਕਾਰਡ ਦਾ ਇਸਤੇਮਾਲ ਏਟੀਐਮ ਤੇ ਪੀਓਐਸ ਟਰਮੀਨਲ ‘ਤੇ ਕੀਤਾ ਜਾ ਸਕਦਾ ਹੈ। ਆਨਲਾਈਨ ਲੈਣ-ਦੇਣ ਲਈ ਬੈਂਕ ਨਾਲ ਸੰਪਰਕ ਕਰਨਾ ਹੋਵੇਗਾ।