ਅੰਮ੍ਰਿਤਸਰ: ਇੱਥੇ ਦੂਜੇ ਸੂਬਿਆਂ ਤੋਂ ਪਰਤੇ ਯਾਤਰੂਆਂ ਵਿੱਚ ਕੋਰੋਨਾ ਪੌਜ਼ੇਟਿਵ (Corona Positive) ਹੋਣ ਕਾਰਨ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੰਮ੍ਰਿਤਸਰ (Amritsar) 'ਚ ਅੱਜ 63 ਹੋਰ ਕੋਰੋਨਾ ਪੌਜ਼ੇਟਿਵ ਕੇਸ ਆਉਣ ਨਾਲ ਕੁੱਲ ਗਿਣਤੀ 274 ਹੋ ਗਈ ਹੈ।