ਨਵੀਂ ਦਿੱਲੀ: ਇੰਸਟਾਗ੍ਰਾਮ (Instagram) ‘ਤੇ 'Boyslockerroom' ਨਾਂ ਦੇ ਇੱਕ ਚੈਟ ਗਰੁੱਪ ਬਣਾ ਕੇ ਕੁੜੀਆਂ ਦੀਆਂ ਅਸ਼ਲੀਲ ਫੋਟੋਆਂ ਸਾਂਝੀਆਂ ਕੀਤੀਆਂ ਜਾਂਦੀਆਂ ਸੀ। 'ਬੁਆਏਜ਼ ਲਾਕਰ ਰੂਮ' ਚੈਟ ਗਰੁੱਪ ਦੇ ਮਾਮਲੇ ‘ਚ ਪੁਲਿਸ ਨੇ ਇੱਕ ਵਿਦਿਆਰਥੀ ਨੂੰ ਗ੍ਰਿਫ਼ਤਾਰ (Student arrest) ਕੀਤਾ ਅਤੇ ਉਸਦਾ ਮੋਬਾਈਲ ਜ਼ਬਤ ਕਰ ਲਿਆ। ਨਾਲ ਹੀ, ਇਸ ਚੈਟ ਗਰੁੱਪ ਨਾਲ ਜੁੜੇ ਹੋਰ ਵਿਦਿਆਰਥੀਆਂ ਦੀ ਵੀ ਪਛਾਣ ਕੀਤੀ ਗਈ ਹੈ। ਇਹ ਸਾਰੇ ਵਿਦਿਆਰਥੀ ਦੱਖਣੀ ਦਿੱਲੀ (South delhi) ਦੇ ਰਹਿਣ ਵਾਲੇ ਹਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਾਪਿਆਂ ਦੀ ਚਿੰਤਾ ਵੱਧ ਗਈ ਹੈ।


ਬੱਚਿਆਂ ਦੇ ਦੋਸਤ ਬਣਨ ਮਾਪੇ:

ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਬੱਚਾ ਮਾਪਿਆਂ ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਉਹ ਦੋਸਤਾਂ ਨਾਲ ਸਮਾਂ ਬਿਤਾਉਣਾ ਪਸੰਦ ਕਰਦਾ ਹੈ। ਅਜਿਹੀਆਂ ਤਬਦੀਲੀਆਂ ਗਲਤ ਨਹੀਂ ਹੈ। ਅਜਿਹੇ ਸਮੇਂ ਮਾਪਿਆਂ ਨੂੰ ਬੱਚਿਆਂ ਨਾਲ ਦੋਸਤਾਂ ਵਰਗਾ ਸਲੂਕ ਕਰਨਾ ਚਾਹੀਦਾ ਹੈ, ਤਾਂ ਜੋ ਬੱਚੇ ਆਪਣੇ ਮਾਪਿਆਂ ਨੂੰ ਖੁੱਲ੍ਹ ਕੇ ਦੱਸ ਸਕਣ।

ਇੰਸਟਾਗ੍ਰਾਮ ਨੇ ਚੈਟ ਕੀਤੀ ਡਿਲੀਟ:

ਇੰਸਟਾਗ੍ਰਾਮ ਨੇ ਚੈਟ ਨੂੰ ਡਿਲੀਟ ਕਰ ਦਿੱਤਾ ਹੈ। ਇੰਸਟਾਗ੍ਰਾਮ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਉਨ੍ਹਾਂ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਹੈ। ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਉਪਭੋਗਤਾਵਾਂ ਨੂੰ ਸੁਰੱਖਿਅਤ ਅਤੇ ਤਹਿਜ਼ੀਬ ਨਾਲ ਆਪਣੀ ਗੱਲ ਪੇਸ਼ ਕਰਨੀ ਚਾਹੀਦਾ ਹੈ। ਅਸੀਂ ਚੈਟ ਨੂੰ ਡਿਲੀਟ ਕਰ ਦਿੱਤਾ ਹੈ।