ਸਿੱਧੂ ਮੂਸੇਵਾਲਾ ਖਿਲਾਫ ਇੱਕ ਹੋਰ ਮਾਮਲਾ ਦਰਜ
ਏਬੀਪੀ ਸਾਂਝਾ | 06 May 2020 03:35 PM (IST)
ਪੰਜਾਬੀ ਗਾਇਕ ਵਿਵਾਦਾਂ 'ਚ ਫਸਦਾ ਜਾ ਰਿਹਾ ਹੈ। ਇਸ ਗਾਇਕ ਦੀ ਇੱਕ ਵੀਡੀਓ ਨੇ ਇਸਦੇ ਖਿਲਾਫ ਵੱਖ-ਵੱਖ ਥਾਂ ਮਾਮਲੇ ਦਰਜ ਕਰਵਾ ਦਿੱਤੇ ਹਨ।ਸਿੱਧੂ ਮੂਸੇਵਾਲਾ ਦੀ ਇੱਕ ਫਾਇਰਿੰਗ ਕਰਦੇ ਹੋਏ ਵੀਡੀਓ ਵਾਇਰਲ ਹੋਈ ਸੀ।ਜਿਸ ਤੋਂ ਬਾਅਦ ਮਾਮਲੇ ਨੇ ਜ਼ੋਰ ਫੜਿਆ।
NEXT PREV
ਸੰਗਰੂਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਆਏ ਦਿਨ ਸਿੱਧੂ ਮੂਸੇਵਾਲਾ ਵਿਵਾਦਾਂ ਦੇ ਘੇਰੇ 'ਚ ਹੁੰਦਾ ਹੈ। ਇਸ ਵਾਰ ਸਿੱਧੂ ਦੀ ਲੌਕਡਾਉਨ ਦੌਰਾਨ ਹਥਿਆਰ ਚਲਾਉਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਸਬੰਧੀ ਧੂਰੀ ਪੁਲਿਸ ਥਾਣੇ 'ਚ ਸਿੱਧੂ ਮੂਸੇਵਾਲਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਸਿੱਧੂ ਇੱਕ ਵੀਡੀਓ 'ਚ Ak-47 ਚਲਾਉਂਦੇ ਨਜ਼ਰ ਆਇਆ ਸੀ। ਜ਼ਿਕਰਯੋਗ ਗੱਲ ਇਹ ਹੈ ਕਿ ਇਸ ਵੀਡੀਓ ਵਿੱਚ ਪੁਲਿਸ ਹੀ ਸਿੱਧੂ ਨੂੰ AK-47 ਚਲਾਉਣੀ ਸਿਖਾ ਰਹੀ ਸੀ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋ ਗਈ। ਪਹਿਲਾਂ ਬਰਨਾਲਾ ਪੁਲਿਸ ਨੇ ਇਸ ਵੀਡੀਓ ਦੇ ਅਧਾਰ ਤੇ ਸਿੱਧੂ ਮੂਸੇਵਾਲਾ ਖਿਲਾਫ ਕੇਸ ਦਰਜ ਕੀਤਾ ਸੀ। ਅੱਜ ਧੂਰੀ ਪੁਲਿਸ ਥਾਣੇ 'ਚ ਵੀ ਪੁਲਿਸ ਨੇ ਲੱਡਾ ਕੋਠੀ ਵਿੱਚ ਨਿੱਜੀ ਪਿਸਤੌਲ ਨਾਲ ਫਾਇਰਿੰਗ ਕਰਨ ਵਾਲੇ ਵੀਡੀਓ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਹੈ। ਵੀਡੀਓ 'ਚ ਨਜ਼ਰ ਆਉਣ ਵਾਲੇ ਪੰਜ ਪੁਲਿਸ ਮੁਲਾਜ਼ਮਾਂ ਸਣੇ ਕੁੱਲ 9 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਦਰ ਥਾਣਾ ਧੂਰੀ ਦੇ ਐਸਐਚਓ ਨੇ ਕਿਹਾ ਕਿ ਪੁਲਿਸ ਨੇ ਵਾਇਰਲ ਵੀਡੀਓ ਦੇ ਅਧਾਰ ਤੇ ਸਿੱਧੂ ਖਿਲਾਫ ਧਾਰਾ 188 ਤੇ 51 ਏ (ਡੀਜ਼ਾਸਟਰ ਮੈਨੇਜਮੈਂਟ ਐਕਟ) ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਵੀ ਪੜ੍ਹੋ: -ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਮੇਤ 5 ਪੁਲਿਸ ਕਰਮੀਆਂ ਖ਼ਿਲਾਫ਼ ਕੇਸ ਦਰਜ, ਜਾਣੋਂ ਕੀ ਹੈ ਮਾਮਲਾ ਬਰਨਾਲਾ ‘ਚ ਸਿੰਗਰ ਸਿੱਧੂ ਮੂਸੇਵਾਲਾ ਅਤੇ ਥਾਣੇਦਾਰ ਸਣੇ 9 ਖ਼ਿਲਾਫ਼ ਮਾਮਲਾ ਦਰਜ