ਨਵੀਂ ਦਿੱਲੀ: ਦੇਸ਼ 'ਚ ਮਾਰੂ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ‘ਚ ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 20 ਹਜ਼ਾਰ ਹੋ ਗਈ ਹੈ। ਮੰਤਰਾਲੇ ਅਨੁਸਾਰ ਹੁਣ ਤੱਕ 19 ਹਜ਼ਾਰ 984 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹਨ। ਇਸ ਦੇ ਨਾਲ ਹੀ 640 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 3870 ਲੋਕ ਠੀਕ ਵੀ ਹੋਏ ਹਨ।


ਕਿਸ ਸੂਬੇ ‘ਚ ਕਿੰਨੀਆਂ ਮੌਤਾਂ ਹੋਈਆਂ?

ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ 251, ਮੱਧ ਪ੍ਰਦੇਸ਼ ‘ਚ 76, ਗੁਜਰਾਤ ‘ਚ 90, ਦਿੱਲੀ ‘ਚ 47, ਤਾਮਿਲਨਾਡੂ ‘ਚ 18, ਤੇਲੰਗਾਨਾ ‘ਚ 23, ਆਂਧਰਾ ਪ੍ਰਦੇਸ਼ ‘ਚ 22, ਕਰਨਾਟਕ ‘ਚ 17, ਉੱਤਰ ਪ੍ਰਦੇਸ਼ ‘ਚ 20, ਪੰਜਾਬ ‘ਚ 16, ਪੱਛਮੀ ਬੰਗਾਲ ‘ਚ 15, ਰਾਜਸਥਾਨ ‘ਚ 25, ਜੰਮੂ-ਕਸ਼ਮੀਰ ‘ਚ 5, ਹਰਿਆਣਾ ‘ਚ 3, ਕੇਰਲ ‘ਚ 3, ਝਾਰਖੰਡ ‘ਚ 3, ਬਿਹਾਰ ‘ਚ 2, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਉੜੀਸਾ ‘ਚ ਇਕ-ਇਕ ਮੌਤਾਂ ਹੋਈਆਂ ਹਨ।

ਦਸ ਵੱਡੇ ਸੂਬੇ ਜਿੱਥੇ ਕੋਰੋਨਾ ਦੇ ਸਭ ਤੋਂ ਵੱਧ ਕੇਸ:

ਦੇਸ਼ ‘ਚ ਸਭ ਤੋਂ ਵੱਧ ਕੋਰੋਨਾ ਕੇਸ ਮਹਾਰਾਸ਼ਟਰ ‘ਚ ਹਨ, ਜਿਥੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ 5218 ਹੈ। ਇਸ ਤੋਂ ਬਾਅਦ ਗੁਜਰਾਤ ਆਉਂਦਾ ਹੈ, ਜਿਥੇ 2178 ਮਾਮਲੇ ਹਨ। ਤੀਜੇ ਨੰਬਰ 'ਤੇ ਰਾਜਧਾਨੀ ਦਿੱਲੀ ‘ਚ 2156, ਰਾਜਸਥਾਨ ‘ਚ 1659, ਤਾਮਿਲਨਾਡੂ ‘ਚ 1596, ਉੱਤਰ ਪ੍ਰਦੇਸ਼ ‘ਚ 1294, ਤੇਲੰਗਾਨਾ ‘ਚ 928, ਆਂਧਰਾ ਪ੍ਰਦੇਸ਼ ‘ਚ 757 ਅਤੇ ਕੇਰਲ ‘ਚ 428 ਮਾਮਲੇ ਦਰਜ ਹਨ।




ਇਹ ਵੀ ਪੜ੍ਹੋ :