ਨਵੀਂ ਦਿੱਲੀ: ਦੇਸ਼ 'ਚ ਮਾਰੂ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਦੇਸ਼ ‘ਚ ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 33 ਹਜ਼ਾਰ ਤੋਂ ਪਾਰ ਹੋ ਗਈ ਹੈ। ਮੰਤਰਾਲੇ ਅਨੁਸਾਰ ਹੁਣ ਤੱਕ 33 ਹਜ਼ਾਰ 50 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 1074 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 8325 ਲੋਕ ਠੀਕ ਹੋਏ ਹਨ। ਕਿਸ ਸੂਬੇ ‘ਚ ਕਿੰਨੀਆਂ ਮੌਤਾਂ ਹੋਈਆਂ? ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ 432, ਮੱਧ ਪ੍ਰਦੇਸ਼ ਵਿੱਚ 129, ਗੁਜਰਾਤ ਵਿੱਚ 197, ਦਿੱਲੀ ਵਿੱਚ 56, ਤਾਮਿਲਨਾਡੂ ਵਿੱਚ 27, ਤੇਲੰਗਾਨਾ ਵਿੱਚ 26, ਆਂਧਰਾ ਪ੍ਰਦੇਸ਼ ਵਿੱਚ 31, ਕਰਨਾਟਕ ਵਿੱਚ 21, ਉੱਤਰ ਪ੍ਰਦੇਸ਼ ਵਿੱਚ 39, ਪੰਜਾਬ ਵਿੱਚ 20, ਪੱਛਮੀ ਬੰਗਾਲ ਵਿੱਚ 22, ਰਾਜਸਥਾਨ ਵਿੱਚ 51, ਜੰਮੂ ਅਤੇ ਕਸ਼ਮੀਰ ਵਿੱਚ 8, ਹਰਿਆਣੇ ਵਿੱਚ 3, ਕੇਰਲ ਵਿੱਚ 4, ਝਾਰਖੰਡ ਵਿੱਚ 3, ਬਿਹਾਰ ਵਿੱਚ 2, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਉੜੀਸਾ ਵਿੱਚ ਇਕ-ਇਕ ਮੌਤ ਹੋਈ ਹੈ।
ਲੜੀ ਨੰਬਰ ਸੂਬੇ ਦਾ ਨਾਮ ਕੋਰੋਨਾ ਦੇ ਕੁੱਲ ਮਾਮਲੇ ਠੀਕ ਹੋਏ/ਡਿਸਚਾਰਜ ਹੋਏ ਮੌਤਾਂ
1 ਅੰਡੇਮਾਨ ਨਿਕੋਬਾਰ 33 15 0
2 ਆਂਧਰ ਪ੍ਰਦੇਸ਼ 1332 287 31
3 ਅਰੁਣਾਚਲ ਪ੍ਰਦੇਸ਼ 1 1 0
4 ਅਸਮ 38 29 1
5 ਬਿਹਾਰ 392 65 2
6 ਚੰਡੀਗੜ੍ਹ 56 17 0
7 ਛੱਤੀਸਗੜ੍ਹ 38 34 0
8 ਦਿੱਲੀ 3439 1092 56
9 ਗੋਆ 7 7 0
10 ਗੁਜਰਾਤ 4082 527 197
11 ਹਰਿਆਣਾ 310 209 3
12 ਹਿਮਾਚਲ ਪ੍ਰਦੇਸ਼ 40 25 1
13 ਜੰਮੂ- ਕਸ਼ਮੀਰ 581 192 8
14 ਝਾਰਖੰਡ 107 19 3
15 ਕਰਨਾਟਕ 535 216 21
16 ਕੇਰਲ 495 369 4
17 ਲੱਦਾਖ 22 16 0
18 ਮੱਧ ਪ੍ਰਦੇਸ਼ 2561 461 129
19 ਮਹਾਰਾਸ਼ਟਰ 9915 1593 432
20 ਮਣੀਪੁਰ 2 2 0
21 ਮੇਘਾਲਿਆ 12 0 1
22 ਮਿਜ਼ੋਰਮ 1 0 0
23 ਉੜੀਸਾ 125 39 1
24 ਪੁਡੁਚੇਰੀ 8 3 0
25 ਪੰਜਾਬ 357 90 19
26 ਰਾਜਸਥਾਨ 2438 768 51
27 ਤਾਮਿਲਨਾਡੂ 2162 1210 27
28 ਤੇਲੰਗਾਨਾ 1012 367 26
29 ਤ੍ਰਿਪੁਰਾ 2 2 0
30 ਉਤਰਾਖੰਡ 55 36 0
31 ਉੱਤਰ ਪ੍ਰਦੇਸ਼ 2134 510 39
32 ਪੱਛਮੀ ਬੰਗਾਲ 758 124 22
ਭਾਰਤ 'ਚ ਕੁੱਲ ਮਰੀਜ਼ਾਂ ਦੀ ਗਿਣਤੀ  33050 8325 1074
ਇਹ ਵੀ ਪੜ੍ਹੋ :