ਦੁਨੀਆ ਭਰ ਦੇ 210 ਦੇਸ਼ਾਂ ‘ਚ ਕੋਰੋਨਾਵਾਇਰਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 25 ਹਜ਼ਾਰ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ‘ਚ 81,319 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਤੇ ਮਰਨ ਵਾਲਿਆਂ ਦੀ ਗਿਣਤੀ ‘ਚ 6,538 ਦਾ ਵਾਧਾ ਹੋਇਆ ਹੈ। ਵਰਲਡਮੀਟਰ ਅਨੁਸਾਰ ਵਿਸ਼ਵ ਭਰ ‘ਚ ਹੁਣ ਤੱਕ 32 ਲੱਖ 17 ਹਜ਼ਾਰ 825 ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ‘ਚੋਂ 2 ਲੱਖ 28 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 999,736 ਲੋਕ ਲਾਗ ਤੋਂ ਮੁਕਤ ਵੀ ਹੋ ਗਏ ਹਨ।

ਦੁਨੀਆਂ ‘’ਚ ਕਿੰਨੇ ਕੇਸ, ਕਿੰਨੀਆਂ ਮੌਤਾਂ?

ਦੁਨੀਆ ਭਰ ਦੇ ਕੁੱਲ ਮਾਮਲਿਆਂ ‘ਚੋਂ ਇਕ ਤਿਹਾਈ ਹਿੱਸਾ ਅਮਰੀਕਾ ‘ਚ ਹੈ। ਤੇ ਮੌਤਾਂ ਦਾ ਇਕ ਚੌਥਾਈ ਹਿੱਸਾ ਵੀ ਅਮਰੀਕਾ ‘ਚ ਹੈ। ਕੋਵਿਡ -19 ਨਾਲ ਅਮਰੀਕਾ ਦੇ ਬਾਅਦ ਸਪੇਨ ਦੂਸਰਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਜਿੱਥੇ 24,275 ਮੌਤਾਂ ਤੇ ਕੁੱਲ 236,899 ਲੋਕਾਂ ‘ਚ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਮੌਤ ਦੇ ਮਾਮਲੇ ‘ਚ ਇਟਲੀ ਦੂਜੇ ਨੰਬਰ ‘ਤੇ ਹੈ।ਇਟਲੀ ‘ਚ ਹੁਣ ਤੱਕ 27,682 ਦੀ ਮੌਤ ਹੋ ਚੁੱਕੀ ਹੈ, ਜਦਕਿ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ 203,591 ਹੈ। ਇਸ ਤੋਂ ਬਾਅਦ ਫਰਾਂਸ, ਜਰਮਨੀ, ਯੂਕੇ, ਤੁਰਕੀ, ਈਰਾਨ, ਚੀਨ, ਰੂਸ, ਬ੍ਰਾਜ਼ੀਲ, ਕੈਨੇਡਾ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

• ਫਰਾਂਸ: ਕੇਸ - 166,420, ਮੌਤਾਂ - 24,087

• ਯੂਕੇ: ਕੇਸ - 165,221, ਮੌਤਾਂ - 26,097

• ਜਰਮਨੀ: ਕੇਸ - 161,539, ਮੌਤਾਂ - 6,467

• ਤੁਰਕੀ: ਕੇਸ - 117,589, ਮੌਤਾਂ - 3,081

• ਰੂਸ: ਕੇਸ - 99,399, ਮੌਤਾਂ - 972

• ਈਰਾਨ: ਕੇਸ - 93,657, ਮੌਤਾਂ - 5,957

• ਚੀਨ: ਕੇਸ - 82,858, ਮੌਤਾਂ - 4,633

• ਬ੍ਰਾਜ਼ੀਲ: ਕੇਸ - 79,361, ਮੌਤਾਂ - 5,511

• ਕੈਨੇਡਾ: ਕੇਸ - 51,597, ਮੌਤਾਂ - 2,996

• ਬੈਲਜੀਅਮ - ਕੇਸ - 47,859, ਮੌਤਾਂ - 7,501
ਇਹ ਵੀ ਪੜ੍ਹੋ :