ਨਵੀਂ ਦਿੱਲੀ: ਦੇਸ਼ ‘ਚ ਜਾਨਲੇਵਾ ਕੋਰੋਨਾਵਾਇਰਸ ਨਾਲ ਮਰੀਜ਼ਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਦੇਸ਼ ਦੇ 27 ਸੂਬਿਆਂ ‘ਚ ਫੈਲੇ ਜਾਨਲੇਵਾ ਵਾਇਰਸ ਕਾਰਨ 1139 ਲੋਕ ਸੰਕਰਮਿਤ ਹਨ, ਤਾਂ ਉਥੇ ਹੀ 27 ਲੋਕਾਂ ਦੀ ਮੌਤ ਹੋ ਚੁਕੀ ਹੈ। ਹਾਲਾਂਕਿ 90 ਲੋਕਾਂ ਨੇ ਹੁਣ ਤੱੱਕ ਇਸ ਵਾਇਰਸ ਨਾਲ ਜੰਗ ਜਿੱਤ ਲਈ ਹੈ। ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ। ਦੋ ਸੂਬੇ ਕੇਰਲ ਤੇ ਮਹਾਰਾਸ਼ਟਰ ‘ਚ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 200 ਦੇ ਪਾਰ ਪਹੁੰਚ ਗਈ ਹੈ।
ਕਿਹੜੇ ਸੂਬੇ ‘ਚ ਕਿੰਨੀਆਂ ਮੌਤਾਂ?
ਸਭ ਤੋਂ ਵੱਧ 7 ਮੌਤਾਂ ਮਹਾਰਾਸ਼ਟਰ ‘ਚ ਹੋਈਆਂ ਹਨ। ਇਸ ਤੋਂ ਬਾਅਦ ਗੁਜਰਾਤ ‘ਚ ਪੰਜ, ਕਰਨਾਟਕ ‘ਚ ਤਿੰਨ, ਮੱਧ ਪ੍ਰਦੇਸ਼, ਪੰਜਾਬ ਤੇ ਦਿੱਲੀ ‘ਚ ਦੋ-ਦੋ, ਕੇਰਲ, ਤੇਲਾਂਗਾਨਾ, ਤਾਮਿਲਨਾਡੂ, ਜੰਮੂ-ਕਸ਼ਮੀਰ, ਪੱਛਮੀ ਬੰਗਾਲ, ਬਿਹਾਰ ਤੇ ਹਿਮਾਚਲ ‘ਚ ਇੱਕ-ਇੱਕ ਮੌਤ ਹੋਈ ਹੈ।
ਠੀਕ ਹੋਏ ਮਰੀਜ਼ਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ‘ਚ 25, ਕੇਰਲ ‘ਚ 16, ਉੱਤਰ ਪ੍ਰਦੇਸ਼ ‘ਚ 11, ਹਰਿਆਣਾ ‘ਚ 17, ਕਰਨਾਟਕ ‘ਚ 5, ਦਿੱਲੀ ‘ਚ 6, ਤਾਮਿਲਨਾਡੂ ‘ਚ 4, ਲੱਦਾਖ ‘ਚ 3, ਰਾਜਸਥਾਨ ‘ਚ 3, ਹਿਮਾਚਲ ਤੇ ਉਤਰਾਖੰਡ ‘ਚ ਦੋ-ਦੋ, ਤੇਲਾਂਗਾਨਾ, ਗੁਜਰਾਤ, ਜੰਮੂ-ਕਸ਼ਮੀਰ, ਪੰਜਾਬ ਤੇ ਆਂਧਰ ਪ੍ਰਦੇਸ਼ ‘ਚ 1-1 ਮਰੀਜ਼ ਠੀਕ ਹੋਇਆ ਹੈ।
ਇਹ ਵੀ ਪੜ੍ਹੋ :
ਪੰਜਾਬ ‘ਚ ਕੋਰੋਨਾ ਨਾਲ ਦੂਸਰੀ ਮੌਤ, ਬਲਦੇਵ ਦੇ ਨਾਲ ਹੀ ਆਇਆ ਸੀ ਪੰਜਾਬ
ਜਾਣੋ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਉਮਰ ਲੰਬੀ ਕਿਉਂ ਹੁੰਦੀ?
ਕੋਰੋਨਾ ਨੇ ਲਈ ਦੇਸ਼ ਦੇ 27 ਲੋਕਾਂ ਦੀ ਜਾਨ, ਮਰੀਜ਼ਾਂ ਦੀ ਗਿਣਤੀ 1139 ਤੱਕ ਪਹੁੰਚੀ
ਏਬੀਪੀ ਸਾਂਝਾ
Updated at:
30 Mar 2020 09:03 AM (IST)
ਦੇਸ਼ ‘ਚ ਜਾਨਲੇਵਾ ਕੋਰੋਨਾਵਾਇਰਸ ਨਾਲ ਮਰੀਜ਼ਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਦੇਸ਼ ਦੇ 27 ਸੂਬਿਆਂ ‘ਚ ਫੈਲੇ ਜਾਨਲੇਵਾ ਵਾਇਰਸ ਕਾਰਨ 1139 ਲੋਕ ਸੰਕਰਮਿਤ ਹਨ, ਤਾਂ ਉਥੇ ਹੀ 27 ਲੋਕਾਂ ਦੀ ਮੌਤ ਹੋ ਚੁਕੀ ਹੈ। ਹਾਲਾਂਕਿ 90 ਲੋਕਾਂ ਨੇ ਹੁਣ ਤੱੱਕ ਇਸ ਵਾਇਰਸ ਨਾਲ ਜੰਗ ਜਿੱਤ ਲਈ ਹੈ।
- - - - - - - - - Advertisement - - - - - - - - -