ਨਵੀਂ ਦਿੱਲੀ: ਦੁਨੀਆ ‘ਚ 110 ਸਾਲ ਦੀ ਉਮਰ ਵਾਲੇ ਹਰ 10 ਲੋਕਾਂ ‘ਚ 9 ਮਹਿਲਾਵਾਂ ਹੁੰਦੀਆਂ ਹਨ, ਪਰ ਅਜਿਹਾ ਕਿਉਂ? ਅਜਿਹੇ ਸਵਾਲਾਂ ਦਾ ਜਵਾਬ ਲੱਭਣ ਵਾਲੀ ਵਿਗਿਆਨੀਆਂ ਦੀ ਇੱਕ ਟੀਮ ਨੇ ਰਿਸਰਚ ਨੂੰ ‘ਨੈਸ਼ਨਲ ਅਕੈਡਮੀ ਆਫ ਸਾਇੰਸਜ ‘ਚ ਪ੍ਰਕਾਸ਼ਿਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤੋਂ ਇਨਸਾਨਾਂ ਦੇ ਜਨਮ ਦੇ ਰਿਕਾਰਡ ਰੱਖਣ ਦਾ ਚਲਣ ਸ਼ੁਰੂ ਹੋਇਆ, ਉਸ ਵੇਲੇ ਤੋਂ ਦੇਖਣ ‘ਚ ਆਇਆ ਕਿ ਮਹਿਲਾਵਾਂ ਤੇ ਪੁਰਸ਼ਾਂ ਦੀ ਉਮਰ ‘ਚ ਫਰਕ ਹੈ।


ਇੱਕ ਅਨੁਮਾਨ ਮੁਤਾਬਕ ਜਾਨਵਰਾਂ ‘ਚ ਵੀ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਜਾਨਵਰਾਂ ਦੀਆਂ 101 ਪ੍ਰਜਾਤੀਆਂ ‘ਤੇ ਰਿਸਰਚ ਦੌਰਾਨ ਪਾਇਆ ਕਿ 60 ਫੀਸਦ ਜਾਨਵਰਾਂ ‘ਚ ਉਮਰ ਨਰ ਦੇ ਮੁਕਾਬਲੇ ਮਾਦਾ ਜਾਨਵਰਾਂ ਦੀ ਜ਼ਿਆਦਾ ਹੈ। ਨਰ ਦੇ ਮੁਕਾਬਲੇ ਮਾਦਾ ਜਾਨਵਰਾਂ ‘ਚ ਔਸਤ ਉਮਰ 18.6 ਫੀਸਦ ਜ਼ਿਆਦਾ ਪਾਈ ਗਈ ਹੈ।

ਯੂਨੀਵਰਸਿਟੀ ਆਫ ਲਿਓਨ ਨਾਲ ਜੁੜੇ ਡਾਕਟਰ ਜਾਨ ਫਰਾਂਸਵਾ ਲੈਮੇਤਰ ਦਾ ਕਹਿਣਾ ਹੈ ਕਿ ਜਾਨਵਰਾਂ ‘ਚ ਉਮਰ ਦਾ ਫਰਕ ਵਾਤਾਵਰਣ ਤੇ ਉਨ੍ਹਾਂ ਦੇ ਲਿੰਗ ਜੇਨੇਟਿਕ ਅੰਤਰ ਕਾਰਨ ਹੁੰਦਾ ਹੈ। ਪੁਰਸ਼ਾਂ ਤੇ ਮਹਿਲਾਵਾਂ ਦੀਆਂ ਕੋਸ਼ਿਕਾਵਾਂ ‘ਚ ਕ੍ਰੋਮੋਸੋਮਸ ਹੁੰਦੇ ਹਨ।

ਮਹਿਲਾਵਾਂ ‘ਚ ਦੋ ਐਕਸ ਕਰੋਮੋਸੋਮਸ ਜਦਕਿ ਪੁਰਸ਼ਾਂ ‘ਚ ਐਕਸ ਤੇ ਵਾਈ ਕਰੋਮੋਸੋਮਸ ਪਾਏ ਜਾਂਦੇ ਹਨ। ਐਕਸ ਕਰੋਮੋਸੋਮਸ ਮਹਿਲਾਵਾਂ ‘ਚ ਖਤਰਨਾਕ ਤਬਦੀਲੀਆਂ ਦੌਰਾਨ ਸੁਰੱਖਿਆ ਕਵਚ ਪ੍ਰਦਾਨ ਕਰਦਾ ਹੈ। ਜਾਨਵਰਾਂ ਨਾਲ ਵੀ ਅਜਿਹਾ ਹੁੰਦਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਐਕਸ, ਐਕਸ ਕਰੋਮੋਸੋਮਸ ਦੇ ਚੱਕਰ ‘ਚ ਮਾਦਾ ਦੀ ਉਮਰ ਜ਼ਿਆਦਾ ਹੁੰਦੀ ਹੈ।

ਇਹ ਵੀ ਪੜ੍ਹੋ :

ਕੋਰੋਨਾ ਦੇ ਕਹਿਰ: ਆਖਰ ਮੋਦੀ ਨੇ ਮੰਗੀ ਦੇਸ਼ ਤੋਂ ਮੁਆਫੀ

ਕੀ ਹਵਾ ਨਾਲ ਫੈਲਦਾ ਕੋਰੋਨਾਵਾਇਰਸ? WHO ਨੇ ਦੱਸੀ ਸੱਚਾਈ