ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਪੂਰੇ ਦੇਸ਼ ‘ਚ ਲੌਕਡਾਊਨ ਕੀਤਾ ਗਿਆ। ਅਜਿਹੇ ‘ਚ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਐਤਵਾਰ ਆਪਣੇ ਰੇਡੀਓ ਸ਼ੋਅ ਮਨ ਕੀ ਬਾਤ ‘ਚ ਦੇਸ਼ ਦੀ ਜਨਤਾ ਨਾਲ ਮੁਖਾਤਬ ਹੋਏ। ਮਨ ਕੀ ਬਾਤ ਦਾ ਇਹ 63ਵਾਂ ਐਪੀਸੋਡ ਸੀ।


ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਆਮ ਤੌਰ ‘ਤੇ ਮਨ ਕੀ ਬਾਤ ‘ਚ ਕਈ ਮੁੱਦਿਆਂ ‘ਤੇ ਗੱਲ ਕੀਤੀ ਜਾਂਦੀ ਹੈ। ਅੱਜ ਦੁਨੀਆ ਭਰ ‘ਚ ਕੋਰੋਨਾ ਸੰਕਟ ਦੀ ਚਰਚਾ ਹੈ। ਅਜਿਹੇ ‘ਚ ਦੂਸਰੀਆਂ ਗੱਲਾਂ ਕਰਨਾ ਠੀਕ ਨਹੀਂ। ਕੁਝ ਅਜਿਹੇ ਫੇਸਲੇ ਲੈਣੇ ਪਏ ਹਨ, ਜਿਸ ਕਾਰਨ ਗਰੀਬਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਪੀਐਮ ਮੋਦੀ ਨੇ ਕਿਹਾ ਕਿ ਮੈਂ ਸਾਰੇ ਲੋਕਾਂ ਤੋਂ ਮੁਆਫੀ ਮੰਗਦਾ ਹਾਂ।

ਮੈਂ ਤੁਹਾਡੀ ਸਾਰਿਆਂ ਦੀ ਪ੍ਰੇਸ਼ਾਨੀ ਨੂੰ ਸਮਝਦਾ ਹਾਂ, ਪਰ ਕੋਰੋਨਾ ਖ਼ਿਲਾਫ਼ ਲੜਾਈ ‘ਚ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ। ਕਿਸੇ ਦਾ ਵੀ ਅਜਿਹਾ ਕਰਨ ਦਾ ਮਨ ਨਹੀਂ ਕਰਦਾ, ਪਰ ਮੈਂ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਨੂੰ ਸੁਰੱਖਿਅਤ ਰੱਖਣਾ ਹੈ। ਇਸ ਲਈ ਦੁਬਾਰਾ ਮੁਆਫੀ ਮੰਗਦਾ ਹਾਂ। 24 ਮਾਰਚ ਨੂੰ ਮੋਦੀ ਨੇ ਅਗਲੇ 21 ਦਿਨਾਂ ਤੱਕ ਦਾ ਪੂਰੇ ਦੇਸ਼ ‘ਚ ਲੌਕਡਾਊਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਲੋਕਾਂ ਨੂੰ ਘਰਾਂ ‘ਚੋਂ ਬਾਹਰ ਨਿਕਲਣ ‘ਤੇ ਮਨਾਹੀ ਲਾ ਦਿੱਤੀ ਗਈ।

ਇਹ ਵੀ ਪੜ੍ਹੋ :

ਕੋਰੋਨਾ ਮਹਾਮਾਰੀ ਦੇ ਤੀਜੇ ਪੜਾਅ ਲਈ ਸਰਕਾਰ ਨੇ ਖਿੱਚੀ ਤਿਆਰੀ, ਦੇਸ਼ 'ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੋਈ 1029

ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ, ਹੁਣ ਤੱਕ 30 ਹਜ਼ਾਰ ਲੋਕਾਂ ਦੀ ਮੌਤ