ਵਾਸ਼ਿੰਗਟਨ: ਦੁਨੀਆ ਦੇ 195 ਦੇਸ਼ ਕੋਰੋਨਾਵਾਇਰਸ ਦੀ ਚਪੇਟ ‘ਚ ਹਨ। ਐਤਵਾਰ ਸਵੇਰ ਤੱਕ 6 ਲੱਖ 541 ਪੀੜਤਾਂ ਦੀ ਪੁਸ਼ਟੀ ਹੋਈ। 30,873 ਲੋਕ ਜਾਨ ਗਵਾ ਚੁਕੇ ਹਨ। ਇਸੇ ਦੌਰਾਨ 1 ਲੱਖ 42 ਹਜ਼ਾਰ 175 ਲੋਕ ਠੀਕ ਵੀ ਹੋਏ ਹਨ। ਯੂਰਪ ‘ਚ ਮੌਤਾਂ ਦਾ ਅੰਕੜਾ 20 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਉੱਥੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਗਾਅਰ ਕੋਰੋਨਾਵਾਇਰਸ ਨਾਲ ਠੀਕ ਹੋ ਗਈ ਹੈ। ਕੈਨੇਡਾ ‘ਚ ਹੁਣ ਤੱਕ 5,655 ਲੋਕ ਸੰਕਰਮਿਤ ਹਨ, ਜਦਕਿ 60 ਦੀ ਮੌਤ ਹੋ ਚੁੱਕੀ ਹੈ।
ਅਮਰੀਕਾ ‘ਚ ਸੰਕਰਮਿਤਾਂ ਦੀ ਗਿਣਤੀ 1 ਲੱਖ 23 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। 2,221 ਲੋਕਾਂ ਦੀ ਮੌਤ ਹੋ ਚੁਕੀ ਹੈ। ਉੁਧਰ ਯੂਰਪ ‘ਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਇਟਲੀ ਹੈ। ਸ਼ਨੀਵਾਰ ਨੂੰ ਇੱਥੇ 889 ਲੋਕਾਂ ਦੀ ਮੌਤ ਹੋਈ। ਹੁਣ ਤੱਕ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, 92,472 ਲੋਕ ਸੰਕਰਮਿਤ ਹਨ।
ਇਸ ਤੋਂ ਬਾਅਦ ਸਪੇਨ ਦੂਸਰਾ ਪ੍ਰਭਾਵਿਤ ਦੇਸ਼ ਹੈ। ਇੱਥੇ ਹੁਣ ਤੱਕ 5982 ਲੋਕਾਂ ਦੀ ਮੌਤ ਹੋਈ ਹੈ, ਜਦਕਿ 73,235 ਸੰਕਰਮਿਤ ਹਨ। ਜੌਨ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਫਰਾਂਸ ‘ਚ ਹੁਣ ਤੱਕ 2314 ਲੋਕਾਂ ਦੀ ਮੌਤ ਹੋਈ ਹੈ। 38 ਹਜ਼ਾਰ 105 ਨਾਗਰਿਕ ਸੰਕਰਮਿਤ ਹਨ।
ਨਿਊਜ਼ੀਲੈਂਡ ‘ਚ ਸ਼ਨੀਵਾਰ ਨੂੰ ਕੋਰੋਨਾਵਾਇਰਸ ਨਾਲ ਸੰਕਰਮਿਤ 70 ਸਾਲ ਦੀ ਇੱਕ ਔਰਤ ਦੀ ਮੌਤ ਹੋ ਗਈ ਹੈ। ਦੇਸ਼ ‘ਚ ਇਸ ਮਹਾਮਾਰੀ ਨਾਲ ਇਹ ਪਹਿਲੀ ਮੌਤ ਹੈ। ਐਤਵਾਰ ਨੂੰ ਇੱਥੇ 63 ਨਵੇਂ ਮਾਮਲੇ ਸਾਹਮਣੇ ਆਏ। ਇੱਥੇ ਮਰੀਜ਼ਾਂ ਦੀ ਗਿਣਤੀ 514 ਹੈ। ਤੁਰਕੀ ‘ਚ ਕੋਰੋਨਾਵਾਇਰਸ ਨਾਲ ਸੰਕਰਮਣ ਦੀ ਪੁਸ਼ਟੀ ਨਾਲ ਕੁਲ 7,402 ਮਾਮਲੇ ਸਾਹਮਣੇ ਆ ਚੁੱਕੇ ਹਨ। 108 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ :
ਕੋਰੋਨਾ ਮਹਾਮਾਰੀ ਦੇ ਤੀਜੇ ਪੜਾਅ ਲਈ ਸਰਕਾਰ ਨੇ ਖਿੱਚੀ ਤਿਆਰੀ, ਦੇਸ਼ 'ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੋਈ 1029
ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ, ਹੁਣ ਤੱਕ 30 ਹਜ਼ਾਰ ਲੋਕਾਂ ਦੀ ਮੌਤ
ਏਬੀਪੀ ਸਾਂਝਾ
Updated at:
29 Mar 2020 11:56 AM (IST)
ਦੁਨੀਆ ਦੇ 195 ਦੇਸ਼ ਕੋਰੋਨਾਵਾਇਰਸ ਦੀ ਚਪੇਟ ‘ਚ ਹਨ। ਐਤਵਾਰ ਸਵੇਰ ਤੱਕ 6 ਲੱਖ 541 ਪੀੜਤਾਂ ਦੀ ਪੁਸ਼ਟੀ ਹੋਈ। 30,873 ਲੋਕ ਜਾਨ ਗਵਾ ਚੁਕੇ ਹਨ। ਇਸੇ ਦੌਰਾਨ 1 ਲੱਖ 42 ਹਜ਼ਾਰ 175 ਲੋਕ ਠੀਕ ਵੀ ਹੋਏ ਹਨ। ਯੂਰਪ ‘ਚ ਮੌਤਾਂ ਦਾ ਅੰਕੜਾ 20 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਉੱਥੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਗਾਅਰ ਕੋਰੋਨਾਵਾਇਰਸ ਨਾਲ ਠੀਕ ਹੋ ਗਈ ਹੈ। ਕੈਨੇਡਾ ‘ਚ ਹੁਣ ਤੱਕ 5,655 ਲੋਕ ਸੰਕਰਮਿਤ ਹਨ, ਜਦਕਿ 60 ਦੀ ਮੌਤ ਹੋ ਚੁੱਕੀ ਹੈ।
- - - - - - - - - Advertisement - - - - - - - - -