Coronavirus: ਮੋਦੀ ਸਰਕਾਰ ਦਾ ਲੌਕਡਾਊਨ ਫੇਲ੍ਹ, ਰਾਹੁਲ ਨੇ ਪੁੱਛਿਆ ਹੁਣ ਦੱਸੋ ਕੀ ਏ ਰਣਨੀਤੀ

ਏਬੀਪੀ ਸਾਂਝਾ Updated at: 01 Jan 1970 05:30 AM (IST)

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੇਸ਼ ਵਿੱਚ ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਹੈ ਕਿ ਤਾਲਾਬੰਦ ਦੇ ਸਾਰੇ ਚਾਰ ਪੜਾਅ ਅਸਫਲ ਹੋ ਰਹੇ ਹਨ।

NEXT PREV
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੇਸ਼ ਵਿੱਚ ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਹੈ ਕਿ ਤਾਲਾਬੰਦ ਦੇ ਸਾਰੇ ਚਾਰ ਪੜਾਅ ਅਸਫਲ ਹੋ ਰਹੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲੇ 21 ਦਿਨਾਂ ਦਾ ਤਾਲਾਬੰਦ ਕੀਤਾ, ਪਰ ਕੋਈ ਫਾਇਦਾ ਨਹੀਂ ਹੋਇਆ। ਪ੍ਰਧਾਨ ਮੰਤਰੀ ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਰਣਨੀਤੀ ਕੀ ਹੈ।


ਦੇਸ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਕਾਰ ਦੀ ਰਣਨੀਤੀ ਕੀ ਹੈ- ਰਾਹੁਲ

ਰਾਹੁਲ ਗਾਂਧੀ ਨੇ ਕਿਹਾ,

ਜੋ ਹੋਣਾ ਸੀ ਉਹ ਨਹੀਂ ਹੋਇਆ। ਦੇਸ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਕਾਰ ਦੀ ਰਣਨੀਤੀ ਕੀ ਹੈ। ਲਗਫਗ 60 ਦਿਨਾਂ ਦਾ ਲੌਕਡਾਊਨ ਪੂਰਾ ਹੋਇਆ ਹੈ ਪਰ ਇਹ ਮਹਾਂਮਾਰੀ ਘਟਣ ਦੀ ਬਜਾਏ ਦਿਨੋ ਦਿਨ ਵੱਧ ਰਹੀ ਹੈ। -
ਉਸ ਨੇ ਕਿਹਾ,

ਪ੍ਰਵਾਸੀ ਮਜ਼ਦੂਰ ਚਿੰਤਤ ਹਨ। ਸਰਕਾਰ ਉਨ੍ਹਾਂ ਦੀਆਂ ਮੁਸ਼ਕਲਾਂ ਤੇ ਮੁਸੀਬਤਾਂ ਨੂੰ ਕਿਵੇਂ ਦੂਰ ਕਰੇਗੀ।-


ਚੀਨ ਦਾ ਭਾਰਤ 'ਤੇ ਕਰਾਰਾ ਤਨਜ਼, ਅਮਰੀਕਾ ਦੇ ਦਮ 'ਤੇ ਭੁੜਕ ਰਿਹਾ ਭਾਰਤ

ਸਰਕਾਰ ਲੋਕਾਂ ਨੂੰ ਕੈਸ਼ ਦੇਵੇ: ਰਾਹੁਲ

ਮੋਦੀ ਸਰਕਾਰ ਵਿਰੋਧੀ ਧਿਰ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਇਸ ਸਵਾਲ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ

ਸਾਡਾ ਕੰਮ ਸਰਕਾਰ ‘ਤੇ ਦਬਾਅ ਬਣਾਉਣਾ ਹੈ। ਮੈਂ ਫਰਵਰੀ ਵਿੱਚ ਕਿਹਾ ਸੀ ਕਿ ਸਥਿਤੀ ਵਧੇਰੇ ਖਤਰਨਾਕ ਹੋ ਜਾਏਗੀ। -


ਰੁਜ਼ਗਾਰ ਬਾਰੇ ਰਾਹੁਲ ਨੇ ਕਿਹਾ ਕਿ

ਸਰਕਾਰ ਨੂੰ ਆਰਥਿਕ ਮੋਰਚੇ ‘ਤੇ ਬਹੁਤ ਸਾਰੇ ਕੰਮ ਕਰਨ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਨਕਦ ਦੇਵੇ। ਸਰਕਾਰ ਨੂੰ ਘੱਟੋ ਘੱਟ 50 ਪ੍ਰਤੀਸ਼ਤ ਗਰੀਬਾਂ ਦੇ ਖਾਤੇ ਵਿੱਚ ਨਕਦ 7500 ਰੁਪਏ ਪ੍ਰਤੀ ਮਹੀਨਾ ਵਿੱਚ ਤਬਦੀਲ ਕਰਨੀ ਚਾਹੀਦੀ ਹੈ।-




ਅਣਵਿਆਹੇ ਮੁੰਡੇ-ਕੁੜੀ ਦਾ ਇਕੱਠੇ ਰਹਿਣ 'ਤੇ ਹਾਈਕੋਰਟ ਦਾ ਵੱਡਾ ਫੈਸਲਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.