Coronavirus: ਕੋਰੋਨਾਵਾਇਰਸ ਵਿਸ਼ਵ ਭਰ ਵਿੱਚ ਤਬਾਹੀ ਮਚਾ ਰਿਹਾ ਹੈ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 212 ਦੇਸ਼ਾਂ ‘ਚ 74,228 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 3,403 ਦਾ ਵਾਧਾ ਹੋਇਆ ਹੈ।


ਵਰਲਡ ਮੀਟਰ ਅਨੁਸਾਰ ਵਿਸ਼ਵ ਭਰ ਵਿੱਚ ਹੁਣ ਤੱਕ 42 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 2 ਲੱਖ 87 ਹਜ਼ਾਰ 137 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

ਇਸ ਦੇ ਨਾਲ ਹੀ 15 ਲੱਖ 26 ਹਜ਼ਾਰ 975 ਵਿਅਕਤੀ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ ਦੇ ਲਗਭਗ 73 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ ਦਸ ਦੇਸ਼ਾਂ ਤੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਭਗ 31 ਲੱਖ ਹੈ।

ਪੀਐਮ ਮੋਦੀ ਨੇ ਮੁੱਖ ਮੰਤਰੀਆਂ ਦੀ ਬੈਠਕ ‘ਚ ਕੀਤਾ ‘ਲੌਕਡਾਊਨ-4’ ਦਾ ਇਸ਼ਾਰਾ, 15 ਮਈ ਤੱਕ ਮੰਗੇ ਬਲੂਪ੍ਰਿੰਟ

ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ?

ਦੁਨੀਆ ਦੇ ਕੁੱਲ ਕੇਸਾਂ ‘ਚੋਂ ਇਕ ਤਿਹਾਈ ਕੇਸ ਅਮਰੀਕਾ ‘ਚੋਂ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਇਕ ਤਿਹਾਈ ਹਿੱਸਾ ਅਮਰੀਕਾ ਵੀ ‘ਚ ਹੈ। ਅਮਰੀਕਾ ਤੋਂ ਬਾਅਦ ਕੋਰੋਨਾ ਨੇ ਯੂਕੇ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਜਿਥੇ 32,065 ਮੌਤਾਂ ਦੇ ਨਾਲ ਕੁੱਲ 223,060 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ, ਜਦੋਂ ਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਸਪੇਨ ਨਾਲੋਂ ਘੱਟ ਹੈ। ਇਸ ਤੋਂ ਬਾਅਦ ਰੂਸ, ਫਰਾਂਸ, ਜਰਮਨੀ, ਤੁਰਕੀ, ਇਰਾਨ, ਚੀਨ, ਬ੍ਰਾਜ਼ੀਲ, ਕੈਨੇਡਾ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

• ਯੂਐਸ: ਕੇਸ - 1,385,834, ਮੌਤਾਂ - 81,795

• ਸਪੇਨ: ਕੇਸ - 268,143, ਮੌਤਾਂ - 26,744

• ਯੂਕੇ: ਕੇਸ - 223,060, ਮੌਤਾਂ - 32,065

• ਰੂਸ: ਕੇਸ - 221,344, ਮੌਤਾਂ - 2,009

• ਇਟਲੀ: ਕੇਸ - 219,814, ਮੌਤਾਂ - 30,739

• ਫਰਾਂਸ: ਕੇਸ - 177,423, ਮੌਤਾਂ - 26,643

• ਜਰਮਨੀ: ਕੇਸ - 172,576, ਮੌਤਾਂ - 7,661

• ਬ੍ਰਾਜ਼ੀਲ: ਕੇਸ - 169,143, ਮੌਤਾਂ - 11,625

• ਤੁਰਕੀ: ਕੇਸ - 139,771, ਮੌਤਾਂ - 3,841

• ਈਰਾਨ: ਕੇਸ - 109,286, ਮੌਤਾਂ - 6,685

• ਚੀਨ: ਕੇਸ - 82,918, ਮੌਤਾਂ - 4,633

ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ, ਮਜ਼ਦੂਰਾਂ ਨਾਲ ਭਰੀ ਬੱਸ ਪਲਟੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ