17 ਹਜ਼ਾਰ ਵਿੱਚੋਂ ਖੋਲ੍ਹੇ ਗਏ 500 ਸਿਨੇਮਾ ਹਾਲ, ਪਰ ਨਹੀ ਪਹੁੰਚੇ ਦਰਸ਼ਕ
ਚੀਨੀ ਸਰਕਾਰ ਨੇ ਦੇਸ਼ ਦੇ 17 ਹਜ਼ਾਰ ਥਿਏਟਰਾਂ ਚੋਂ 500 ਸਿਨੇਮਾਘਰਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਚੀਨੀ ਸਰਕਾਰ ਦਾ ਮੰਨਣਾ ਹੈ ਕਿ ਲੋਕਾਂ ਚੋਂ ਡਰ ਦੂਰ ਕੀਤਾ ਜਾ ਸਕਦਾ ਹੈ ਤੇ ਦੁਬਾਰਾ ਆਮ ਜ਼ਿੰਦਗੀ ‘ਚ ਪਰਤਿਆ ਜਾ ਸਕਦਾ ਹੈ। ਚੀਨੀ ਨਾਗਰਿਕ ਅਜੇ ਵੀ ਕੋਰੋਨਾਵਾਇਰਸ ਤੋਂ ਡਰਦੇ ਹਨ ਤੇ ਪੂਰਾ ਬਚਾਅ ਕਰ ਰਹੇ ਹਨ। ਇਹੀ ਕਾਰਨ ਹੈ ਕਿ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਖੋਲ੍ਹੇ ਗਏ 500 ਥਿਏਟਰਾਂ ਵਿੱਚ ਇੱਕ ਵੀ ਟਿਕਟ ਨਹੀਂ ਵੇਚੀ ਜਾ ਸਕਦੀ।
ਦੱਸ ਦਈਏ ਕਿ ਜਨਵਰੀ ਦੇ ਅੱਧ ਤੋਂ ਚੀਨ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਹੁਣ ਨਵੇਂ ਮਾਮਲਿਆਂ ਦੀ ਕਮੀ ਦੇ ਨਾਲ ਚੀਨ ਹੌਲੀ-ਹੌਲੀ ਆਪਣੇ ਆਦੇਸ਼ਾਂ ‘ਚ ਢਿੱਲ ਦੇ ਰਿਹਾ ਹੈ।
ਭਾਰਤ ਵਿੱਚ ਵੀ ਸਿਨੇਮਾਘਰ ਬੰਦ, ਫ਼ਿਲਮਾਂ ਦੀ ਰਿਲੀਜ਼ ਵੀ ਮੁਲਤਵੀ:
ਭਾਰਤ ਵਿੱਚ ਵੀ ਥਿਏਟਰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਦਿੱਲੀ, ਮੁੰਬਈ ਤੇ ਚੰਡੀਗੜ੍ਹ ਸਮੇਤ ਦੇਸ਼ ਦੇ ਲਗਪਗ ਹਰ ਵੱਡੇ ਸ਼ਹਿਰ ‘ਚ ਕਰਫਿਊ ਲਾਇਆ ਗਿਆ ਹੈ। ਕੋਰੋਨਾ ਦੀ ਤਬਾਹੀ ਕਾਰਨ ਮਲਟੀਸਟਾਰਰ ਫ਼ਿਲਮ 'ਸੂਰਯਵੰਸ਼ੀ' ਤੇ 1983 ਦੇ ਵਿਸ਼ਵ ਕੱਪ 'ਤੇ ਆਧਾਰਤ ਫ਼ਿਲਮ '83' ਸਣੇ ਸਾਰੀਆਂ ਫ਼ਿਲਮਾਂ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ। ਹਾਲੀਵੁੱਡ ਫ਼ਿਲਮਾਂ ਵੀ ਇਸ ਤੋਂ ਪ੍ਰਭਾਵਿਤ ਹੋਈਆਂ ਹਨ ਤੇ ਉਨ੍ਹਾਂ ਦੀਆਂ ਸ਼ੂਟਿੰਗਾਂ ਦੇ ਨਾਲ ਰਿਲੀਜ਼ ਡੇਟ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ :
ਕੋਰੋਨਾ ਨਾਲ ਨਜਿੱਠਣ ਲਈ ਰੂਸ ‘ਚ ਸੜਕਾਂ ‘ਤੇ ਛੱਡੇ ਸ਼ੇਰ, ਜਾਣੋ ਸੱਚ