ਨਵੀਂ ਦਿੱਲੀ: ਦੇਸ਼ ਭਰ ‘ਚ ਕੋਰੋਨਾਵਾਇਰਸ ਦੇ ਚੱਲਦਿਆਂ ਸਖ਼ਤੀ ਕੀਤੀ ਹੋਈ ਹੈ। ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਮਰੀਜ਼ਾਂ ਦੀ ਗਿਣਤੀ ਤੇ ਕਾਬੂ ਪਾਇਆ ਜਾ ਸਕੇ ਤੇ ਇਸ ਅੰਕੜੇ ‘ਚ ਗਿਰਾਵਟ ਆਵੇ। ਇਸ ਦਰਮਿਆਨ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇੱਕ ਚੰਗੀ ਖ਼ਬਰ ਆਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ‘ਚ ਦਿੱਲੀ ‘ਚ ਕੋਈ ਨਵਾਂ ਕੇਸ ਨਹੀਂ ਆਇਆ। ਕੇਜਰੀਵਾਲ ਨੇ ਇਸ ਬਾਰੇ ਟਵੀਟ ਕੀਤਾ ਹੈ। [quote author=ਅਰਵਿੰਦ ਕੇਜਰੀਵਾਲ ]ਪਿਛਲੇ 24 ਘੰਟਿਆਂ ‘ਚ ਦਿੱਲੀ ‘ਚ ਕੋਈ ਨਵਾਂ ਕੇਸ ਨਹੀਂ ਆਇਆ। 5 ਲੋਕ ਇਲਾਜ ਕਰਵਾ ਚੁਕੇ ਹਨ। ਪਰ ਅਜੇ ਖੁਸ਼ ਨਹੀਂ ਹੋਣਾ। ਅਜੇ ਵੀ ਵੱਡੀ ਚੁਣੌਤੀ ਹੈ। ਕਿਸੇ ਵੀ ਹਾਲਤ ‘ਚ ਸਥਿਤੀ ਨੂੰ ਬੇਕਾਬੂ ਨਹੀਂ ਹੋਣ ਦਿੱਤਾ ਜਾਵੇ। ਇਸ ‘ਚ ਤੁਹਾਡਾ ਸਭ ਦਾ ਸਹਿਯੋਗ ਹੋਣਾ ਚਾਹੀਦਾ ਹੈ। [/quote] ਦੱਸ ਦਈਏ ਕਿ ਭਾਰਤ ‘ਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ 10 ਲੋਕਾਂ ਦੀ ਮੌਤ ਹੋ ਚੁਕੀ ਹੈ। ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਲੌਕਡਾਊਨ 'ਚ ਘਰ ਬੈਠੇ ਲੋਕਾਂ ਨੂੰ ਮਿਲੇਗੀ ਪੂਰੀ ਤਨਖਾਹ ਭਾਰਤ 'ਚ ਕੋਰੋਨਾ ਦੀ ਅਜੇ ਦੂਜੀ ਸਟੇਜ, ਤੀਜੀ ਤੇ ਚੌਥੀ ਬੇਹੱਦ ਘਾਤਕ, ਇੰਝ ਕਰੋ ਬਚਾਅ