ਨਵੀਂ ਦਿੱਲੀ: ਕੋਰੋਨਾਵਾਇਰਸ ਨੂੰ ਹੁਣ ਬਹੁਤ ਹੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਭਾਰਤ ‘ਚ ਕੋਰੋਨਾ ਅਜੇ ਦੂਸਰੀ ਸਟੇਜ ‘ਤੇ ਹੈ, ਪਰ ਜਿਸ ਤਰ੍ਹਾਂ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਉਸ ਨਾਲ ਦੇਸ਼ ਜਲਦ ਹੀ ਤੀਸਰੀ ਸਟੇਜ ‘ਚ ਦਾਖਲ ਹੋ ਸਕਦਾ ਹੈ। ਅਜਿਹੇ ‘ਚ ਸਥਿਤੀਆਂ ਬਦ ਤੋਂ ਬਦਤਰ ਹੋ ਜਾਣਗੀਆਂ। ਤੁਹਾਡੀ ਸੁਰੱਖਿਆ ਤੁਹਾਡੇ ਆਪਣੇ ਹੱਥਾਂ ‘ਚ ਹੈ। ਅਜਿਹੇ ‘ਚ ਅਸੀਂ ਤੁਹਾਨੂੰ ਬਚਾਅ ਦੇ ਕੁਝ ਤਰੀਕੇ ਦੱਸਣ ਜਾ ਰਹੇ ਹਾਂ।


ਸਾਵਧਾਨੀਆਂ:


-ਜ਼ਰੂਰੀ ਟੈਲੀਵਰਕ

-ਲੋਕਾਂ ਨਾਲ ਘੱਟ ਤੋਂ ਘੱਟ ਸੰਪਰਕ ਕਰੋ

-ਦੂਰ ਰਹਿ ਕੇ ਹੀ ਬੈਠਕਾਂ ਕੀਤੀਆਂ ਜਾਣ

-ਖਾਣ ਵਾਲੀ ਥਾਂ ਤੋਂ ਖਾਣਾ ਸਿਰਫ ਘਰ ਲਿਜਾਣ ਦੀ ਇਜਾਜ਼ਤ ਹੋਵੇ

-ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਸਫਰ ਕਰੋ ਜਾਂ ਘਰੋਂ ਬਾਹਰ ਨਿਕਲੋ

ਕੋਰੋਨਾਵਾਇਰਸ ਸਟੇਜ਼ 3

ਸਟੇਜ਼ 3 ਨੂੰ ਕਮਿਊਨਿਟੀ ਟਰਾਂਸਫਰ ਕਿਹਾ ਜਾਂਦਾ ਹੈ। ਇਸ ਵਿੱਚ ਖਤਰਾ ਇਸ ਲਈ ਜ਼ਿਆਦਾ ਹੈ ਕਿਉਂਕਿ ਇਸ ਵਿੱਚ ਮਰੀਜ਼ ਵਿੱਚ ਵਾਇਰਸ ਦੇ ਪੌਜ਼ੇਟਿਵ ਹੋਣ ਦਾ ਪਤਾ ਨਹੀਂ ਲੱਗਦਾ। ਇਸ ਤਰ੍ਹਾਂ ਉਸ ਦਾ ਸੰਪਰਕ ਹੋਰ ਲੋਕਾਂ ਨਾਲ ਹੁੰਦਾ ਰਹਿੰਦਾ ਹੈ ਵਾਇਰਸ ਫੈਲਦਾ ਰਹਿੰਦਾ ਹੈ।

ਕੋਰੋਨਾਵਾਇਰਸ ਸਟੇਜ਼ 4

ਇਸ ਤੋਂ ਬਾਅਦ ਬਿਮਾਰੀ ਦੀ ਚੌਥਾ ਸਟੇਜ ਹੁੰਦੀ ਹੈ ਜੋ ਸਭ ਤੋਂ ਖਤਰਨਾਕ ਹੁੰਦੀ ਹੈ। ਅਸਲ ਵਿੱਚ ਚੌਥੀ ਸਟੇਜ ਹੀ ਮਹਾਮਾਰੀ ਹੁੰਦੀ ਹੈ। ਚੀਨ, ਇਟਲੀ, ਸਪੇਨ ਤੇ ਇਰਾਨ ਵਿੱਚ ਕਰੋਨਾਵਾਇਰਸ ਦੀ ਚੌਥੀ ਸਟੇਜ ਹੈ।

ਦੱਸ ਦਈਏ ਕਿ ਸਿਹਤ ਮੰਤਰਾਲੇ ਨੇ ਕੋਰੋਨਾਵਾਇਰਸ ਤੋਂ ਬਚਣ ਲਈ ਦਿਸ਼ਾ ਨਿਰੇਦਸ਼ ਜਾਰੀ ਕੀਤੇ ਹਨ। ਇਸ ਮੁਤਾਬਕ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ। ਅਲਕੋਹਲ ਅਧਾਰਤ ਹੈਂਡ ਰਬ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।

ਖੰਘਣ ਜਾਂ ਛਿੱਕਣ ਸਮੇਂ ਨੱਕ ਤੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕ ਲਵੋ। ਜਿਨ੍ਹਾਂ ਵਿਅਕਤੀਆਂ ‘ਚ ਕੋਲਡ ਤੇ ਫਲੂ ਦੇ ਲੱਛਣ ਹਨ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ। ਜੰਗਲੀ ਜਾਨਵਰਾਂ ਦੇ ਸੰਪਰਕ ‘ਚ ਆਉਣ ਤੋਂ ਬਚੋ।
ਇਹ ਵੀ ਪੜ੍ਹੋ :