ਨਵੀਂ ਦਿੱਲੀ: ਭਾਰਤ ‘ਚ ਜਾਨਲੇਵਾ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 499 ਹੋ ਗਈ ਹੈ। ਕੱਲ੍ਹ ਇੱਕ ਦਿਨ ‘ਚ ਹੀ 103 ਮਰੀਜ਼ ਸਾਹਮਣੇ ਆਏ ਹਨ। ਹੁਣ ਤੱਕ ਵਾਇਰਸ ਨਾਲ 10 ਲੋਕਾਂ ਦੀ ਮੌਤ ਹੋ ਚੁਕੀ ਹੈ। ਮਹਾਰਾਸ਼ਟਰ ‘ਚ ਸਭ ਤੋਂ ਜ਼ਿਆਦਾ 89 ਲੋਕ ਸੰਕਰਮਿਤ ਹਨ। ਇੱਥੇ ਦੋ ਲੋਕਾਂ ਦੀ ਮੌਤ ਹੋਈ ਹੈ।


ਮਹਾਰਾਸ਼ਟਰ ਤੋਂ ਬਾਅਦ ਕੇਰਲ ‘ਚ 60 ਲੋਕ ਸੰਕਰਮਿਤ ਹਨ, ਜਦਕਿ ਇੱਥੇ ਇੱਕ ਵੀ ਮੌਤ ਨਹੀਂ ਹੋਈ। ਇਸ ਜਾਨਲੇਵਾ ਮਹਾਮਾਰੀ ਨੂੰ ਰੋਕਣ ਲਈ 30 ਸੂਬੇ ਲੌਕ ਡਾਊਨ ਕਰ ਦਿੱਤੇ ਗਏ ਹਨ। ਪੰਜਾਬ, ਮਹਾਰਾਸ਼ਟਰ ਤੇ ਚੰਡੀਗੜ੍ਹ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਦਿੱਲੀ ‘ਚ ਵੀ ਕਰਫਿਊ ਵਰਗੇ ਹਾਲਾਤ ਹਨ।

ਉੱਧਰ ਕਰਨਾਟਕ ‘ਚ 33 ਲੋਕ ਸੰਕਰਮਿਤ ਹਨ, ਜਦਕਿ ਇੱਕ ਦੀ ਮੌਤ ਹੋ ਚੁਕੀ ਹੈ। ਉੱਤਰ ਪ੍ਰਦੇਸ਼ ‘ਚ 30 ਲੋਕ ਇਸ ਨਾਲ ਸੰਕਰਮਿਤ ਹਨ। ਦਿੱਲੀ ‘ਚ 29 ਸੰਕਰਮਿਤ ਹਨ, ਇੱਕ ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ ‘ਚ 89 ਸੰਕਰਮਿਤ ਤੇ 2 ਦੀ ਮੌਤ ਹੋਈ ਹੈ। ਪੰਜਾਬ ‘ਚ 21 ਸੰਕਰਮਿਤ ਤੇ ਇੱਕ ਦੀ ਮੌਤ ਹੋ ਚੁਕੀ ਹੈ। ਪੱਛਮੀ ਬੰਗਾਲ ‘ਚ 7 ਮਰੀਜ਼ ਤੇ ਇੱਕ ਦੀ ਮੌਤ ਹੋਈ ਹੈ।