ਰੋਮ: ਇਟਲੀ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਕਾਰਨ 602 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ, ਇਟਲੀ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 6,078 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਇਟਲੀ ਵਿੱਚ ਲਗਾਤਾਰ ਦੂਜੇ ਦਿਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ।


ਪਿਛਲੇ ਹਫਤੇ ਸ਼ਨੀਵਾਰ ਨੂੰ ਇੱਕ ਦਿਨ ਵਿੱਚ ਮੌਤ ਦੀ ਸਭ ਤੋਂ ਵੱਧ ਗਿਣਤੀ 793 ਸੀ।ਜਦੋਂ ਤੋਂ ਕੋਰੋਨਾਵਾਇਰਸ ਇਟਲੀ 'ਚ ਫੈਲਿਆ ਹੈ ਉਦੋਂ ਤੋਂ ਇਹ ਮੌਤਾਂ ਦਾ ਅੰਕੜਾ ਸਭ ਤੋਂ ਵੱਡਾ ਹੈ।ਚੰਗੀ ਗੱਲ ਇਹ ਹੈ ਕਿ ਐਤਵਾਰ ਨੂੰ ਇਹ ਅੰਕੜਾ ਘੱਟ ਕਿ 651 ਹੋਇਆ ਤੇ ਸੋਮਵਾਰ ਨੂੰ 602 । ਸੋਮਵਾਰ ਨੂੰ ਨਵੇਂ ਕੋਰੋਨਾ ਕੇਸਾਂ 'ਚ ਵੀ ਕਮੀ ਆਈ ਹੈ।

ਅਮਰੀਕਾ ਵਿੱਚ, ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੇ ਕੁਲ 35,000 ਕੇਸ ਹੋਏ ਹਨ ਅਤੇ 495 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ, ਸਾਰੇ ਵਿਸ਼ਵ ਵਿੱਚ ਕੋਰੋਨਾ ਤੋਂ 15,400 ਲੋਕਾਂ ਦੀ ਮੌਤ ਹੋ ਚੁੱਕੀ ਹੈ।