ਪਵਨਪ੍ਰੀਤ ਕੌਰ
ਚੰਡੀਗੜ੍ਹ: 2019 ਦੇ ਅਖੀਰ ‘ਚ ਚੀਨ ਦੇ ਵੁਹਾਨ ਸ਼ਹਿਰ ‘ਚੋਂ ਨਿਕਲਿਆ ਕੋਰੋਨਾਵਾਇਰਸ ਦੁਨੀਆ ਭਰ ‘ਚ ਦਹਿਸ਼ਤ ਫੈਲਾ ਰਿਹਾ ਹੈ। ਪੂਰੀ ਦੁਨੀਆ ਸਾਰੇ ਕੰਮ-ਕਾਜ ਛੱਡ ਕੇ ਸਿਰਫ ਇਸ ਨੂੰ ਰੋਕਣ ‘ਚ ਲੱਗੀ ਹੋਈ ਹੈ। ਇਸ ਵਾਇਰਸ ਨਾਲ ਹੁਣ ਤੱਕ ਕਰੀਬ 14 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ। ਲੱਖਾਂ ਲੋਕਾਂ ਨੂੰ ਆਈਸੋਲੇਟ ਕੀਤਾ ਜਾ ਚੁੱਕਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅੱਜ ਤੋਂ 100 ਸਾਲ ਪਹਿਲਾਂ ਕੋਰੋਨਾਵਾਇਰਸ ਤੋਂ ਵੀ ਖ਼ਤਰਨਾਕ ਬਿਮਾਰੀ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ?
ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅਚਾਨਕ ਦੁਨੀਆ ‘ਚ ਫਲੂ ਦੀ ਬਿਮਾਰੀ ਫੈਲ ਗਈ। ਦੇਖਦਿਆਂ ਹੀ ਦੇਖਦਿਆਂ ਉਸ ਵੇਲੇ ਕਰੀਬ ਦੋ ਕਰੋੜ ਲੋਕ ਇਸ ਦਾ ਸ਼ਿਕਾਰ ਹੋ ਗਏ। ਇਸ ਫਲੂ ਨੂੰ ਉਸ ਵੇਲੇ ‘ਸਪੇਨਿਸ਼ ਫਲੂ’ ਨਾਂ ਦਿੱਤਾ ਗਿਆ ਸੀ। ਇਹ ਜਾਨਲੇਵਾ ਬਿਮਾਰੀ ਫਰਾਂਸ ਦੇ ਸਰਹੱਦੀ ਇਲਾਕਿਆਂ ਤੋਂ ਫੈਲਣਾ ਸ਼ੁਰੂ ਹੋਈ ਸੀ।
ਇੱਥੇ ਗੰਦਗੀ ‘ਚ ਫੌਜ ਦੇ ਛੋਟੇ-ਛੋਟੇ ਤੇ ਭੀੜ-ਭਾੜ ਵਾਲੇ ਕੈਂਪ ਸੀ। ਵਿਸ਼ਵ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਫੌਜੀ ਆਪਣੇ ਨਾਲ ਵਾਇਰਸ ਨੂੰ ਲੈ ਕੇ ਘਰਾਂ ਨੂੰ ਪਰਤ ਗਏ ਸੀ। ਤੇ ਫਿਰ ਹੌਲੀ-ਹੌਲੀ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ ਉਸ ਵੇਲੇ ਆਵਾਜਾਈ ਦੇ ਸਾਧਨ ਘੱਟ ਹੋਣ ਕਾਰਨ ਇਸ ਦੇ ਫੈਲਣ ਦੀ ਰਫਤਾਰ ਬਹੁਤ ਘੱਟ ਸੀ ਪਰ ਸਪੈਨਿਸ਼ ਫਲੂ ਦੀ ਮਾਰੂ ਤਾਕਤ ਬਹੁਤ ਤੇਜ਼ ਸੀ।
ਇਹ ਵੀ ਪੜ੍ਹੋ :
ਸਾਵਧਾਨ! ਲੌਕਡਾਊਨ ਦਾ ਉਲੰਘਣ ਕਰਨ ‘ਤੇ ਹੋਵੇਗਾ ਜੁਰਮਾਨਾ ਤੇ ਜੇਲ੍ਹ
ਕੋਰੋਨਾ ਦਾ ਡਰ: ਜਹਾਜ਼ 'ਚ ਯਾਤਰੀ ਨੇ ਮਾਰੀ ਛਿੱਕ ਤਾਂ ਪਾਇਲਟ ਨੇ ਮਾਰੀ ਕੌਕਪਿਟ ਤੋਂ ਛਾਲ
100 ਸਾਲ ਪਹਿਲਾਂ ਕੋਰੋਨਾਵਾਇਰਸ ਤੋਂ ਵੀ ਖ਼ਤਰਨਾਕ ਮਹਾਮਾਰੀ ਨੇ ਲਈਆਂ ਸੀ ਕਰੋੜਾਂ ਜਾਨਾਂ
ਪਵਨਪ੍ਰੀਤ ਕੌਰ
Updated at:
23 Mar 2020 06:46 PM (IST)
2019 ਦੇ ਅਖੀਰ ‘ਚ ਚੀਨ ਦੇ ਵੁਹਾਨ ਸ਼ਹਿਰ ‘ਚੋਂ ਨਿਕਲਿਆ ਕੋਰੋਨਾਵਾਇਰਸ ਦੁਨੀਆ ਭਰ ‘ਚ ਦਹਿਸ਼ਤ ਫੈਲਾ ਰਿਹਾ ਹੈ। ਪੂਰੀ ਦੁਨੀਆ ਸਾਰੇ ਕੰਮ-ਕਾਜ ਛੱਡ ਕੇ ਸਿਰਫ ਇਸ ਨੂੰ ਰੋਕਣ ‘ਚ ਲੱਗੀ ਹੋਈ ਹੈ। ਇਸ ਵਾਇਰਸ ਨਾਲ ਹੁਣ ਤੱਕ ਕਰੀਬ 14 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ।
- - - - - - - - - Advertisement - - - - - - - - -