ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਪਣੇ ਨਿਰਦੇਸ਼ਾਂ ‘ਚ ਸਾਫ ਕਰ ਦਿੱਤਾ ਹੈ ਕਿ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹਾ ਕਰਨ ‘ਤੇ 1000 ਰੁਪਏ ਜੁਰਮਾਨਾ ਜਾਂ 6 ਮਹੀਨੇ ਦੀ ਜੇਲ੍ਹ ਵੀ ਹੋ ਸਕਦੀ ਹੈ। ਕੇਂਦਰ ਸਰਕਾਰ ਨੇ ਜੋ ਐਡਵਾਈਜ਼ਰੀ ਜਾਰੀ ਕੀਤੀ ਹੈ ਉਸ ‘ਚ ਇਹ ਸਾਫ ਲਿਖਿਆ ਹੈ ਕਿ ਲੌਕਡਾਊਨ ਦਾ ਉਲੰਘਣ ਕਰਨ ਵਾਲਿਆਂ ‘ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਸੂਬਿਆਂ ਨੂੰ ਸਖ਼ਤ ਨਿਰਦੇਸ਼ ਹਨ ਕਿ ਲੌਕਡਾਊਨ ਦਾ ਪਾਲਣ ਕਰਾਇਆ ਜਾਵੇ।

ਕੋਰੋਨਾਵਾਇਰਸ ਭਾਰਤ ‘ਚ ਸਟੇਜ-3 ‘ਚ ਦਾਖਲ ਨਾ ਹੋ ਸਕੇ, ਇਸ ਲਈ ਦੇਸ਼ ‘ਚ 23 ਸੂਬਿਆਂ ਨੂੰ ਲੌਕਡਾਊਨ ਕਰਨ ਦਾ ਐਲਾਨ ਕੀਤਾ ਗਿਆ ਹੈ। ਦਿੱਲੀ, ਉੱਤਰਾਖੰਡ, ਬਿਹਾਰ, ਮਹਾਰਾਸ਼ਟਰ ਸਮੇਤ ਕਈ ਸੂਬਿਆਂ ‘ਚ 31 ਮਾਰਚ ਤੱਕ ਲੌਕਡਾਊਨ ਦਾ ਐਲਾਨ ਕੀਤਾ ਹੈ। ਉੱਥੇ ਹੀ ਯੂਪੀ ‘ਚ ਫਿਲਹਾਲ 25 ਮਾਰਚ ਤੱਕ 16 ਸ਼ਹਿਰਾਂ ਨੂੰ ਲੌਕਡਾਊਨ ਕੀਤਾ ਗਿਆ ਹੈ।

ਇਸ ਦਾ ਮਕਸਦ ਲੋਕਾਂ ਨੂੰ ਭੀੜ-ਭਾੜ ‘ਚ ਜਾਣ ਤੋਂ ਰੋਕਣਾ ਹੈ। ਇਸ ਦਰਮਿਆਨ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ‘ਚ ਲੋਕ ਲੌਕਡਾਊਨ ਦਾ ਪੂਰੀ ਤਰ੍ਹਾਂ ਨਾਲ ਪਾਲਣ ਨਹੀਂ ਕਰਦੇ ਦਿਖ ਰਹੇ। ਲੋਕ ਜ਼ਰੂਰਤ ਦਾ ਸਾਮਾਨ ਖਰੀਦਣ ਦੇ ਨਾਂ ‘ਤੇ ਬਾਹਰ ਘੁੰਮਦੇ ਨਜ਼ਰ ਆ ਰਹੇ ਹਨ। 
 ਇਹ ਵੀ ਪੜ੍ਹੋ :