ਬਠਿੰਡਾ: ਸੂਬੇ ‘ਚ ਕੋਵਿਡ-19 ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਕਾਫੀ ਵਾਧਾ ਹੋਇਆ ਹੈ। ਅਜਿਹੇ ‘ਚ ਸੂਬਾ ਸਰਕਾਰ ਨੇ ਬੀਤੇ ਦਿਨ ਤੋਂ ਕਰਫਿਊ ਦਾ ਐਲਾਨ ਕਰ ਦਿੱਤਾ ਤੇ ਨਿਯਮ ਤੋੜਣ ਵਾਲੇ ਖਿਲਾਫ ਸਖਤ ਕਾਰਵਾਈ ਦੀ ਹਿਦਾਇਤਾਂ ਦਿੱਤੀਆਂ ਗਈਆਂ ਹਨ।

ਇਸ ਤੋਂ ਇਲਾਵਾ 24 ਮਾਰਚ ਨੂੰ ਵੇਰਕਾ ਵੱਲੋਂ ਬਠਿੰਡਾ ‘ਚ ਘਰ-ਘਰ ਦੁੱਧ ਦੀ ਸਪਲਾਈ ਕੀਤੀ ਜਾਵੇਗੀ। ਕੋਈ ਘਰ ਤੋਂ ਬਾਹਰ ਨਾ ਆਵੇ। ਜੇਕਰ ਕਿਸੇ ਵੀ ਨਾਗਰਿਕ ਨੂੰ ਕੋਈ ਕਰਫਿਊ ਦੌਰਾਨ ਕਿਸੇ ਕਿਸਮ ਦੀ ਕੋਈ ਮੁਸਕਿਲ ਹੋਵੇ ਜਾਂ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਜਿ਼ਲ੍ਹਾਂ ਪੱਧਰੀ ਕੰਟਰੋਲ ਰੂਮ ਨੰਬਰ 0164-2241290 ਤੇ ਸੰਪਰਕ ਕੀਤਾ ਜਾ ਸਕਦਾ ਹੈ।



ਇਸ ਤੋਂ ਬਿਨ੍ਹਾਂ ਜੇਕਰ ਕਿਸੇ ਨੂੰ ਕੋਈ ਐਮਰਜੈਂਸੀ ਹੋਵੇ ਤਾਂ ਆਪਣੇ ਬੇਨਤੀ ਲਿੱਖ ਕੇ ਅਤੇ ਉਸਦੀ ਫੋਟੋ ਖਿੱਚ ਕੇ ਭੇਜੀ ਜਾ ਸਕਦੀ ਹੈ ਜਾਂ ਈਮੇਲ covid19bti@gmail.com ਤੇ ਭੇਜੀ ਜਾ ਸਕਦੀ ਹੈ। ਜਿ਼ਲ੍ਹਾ ਪ੍ਰਸਾਸ਼ਨ ਵੱਲੋਂ ਅਜਿਹੇ ਨਾਗਰਿਕ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।