ਦੇਸ਼ 'ਚ ਕੋਰੋਨਾ ਦੀ ਰਫਤਾਰ ਇਕ ਵਾਰ ਫਿਰ ਤੇਜ਼ ਹੋਣ ਲੱਗ ਪਈ ਹੈ। ਮਹਾਰਾਸ਼ਟਰ ਸਮੇਤ ਕੁਝ ਰਾਜਾਂ ਵਿੱਚ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਥਿਤੀ ਬੇਕਾਬੂ ਹੋ ਰਹੀ ਹੈ। ਦੇਸ਼ ਭਰ ਤੋਂ ਕੋਰੋਨਾ ਦੇ 18 ਹਜ਼ਾਰ 327 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ ਪਿਛਲੇ 24 ਘੰਟਿਆਂ ਦੌਰਾਨ 108 ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਇਸ ਤੋਂ ਬਾਅਦ ਹੁਣ ਤੱਕ ਦੇਸ਼ ਵਿੱਚ ਕੁਲ ਕੋਰੋਨਾ ਦੇ ਕੇਸ 1 ਕਰੋੜ 11 ਲੱਖ 92 ਹਜ਼ਾਰ 88 ਹੋ ਗਏ ਹਨ।


 


ਕੋਰੋਨਾ ਦੇ ਇਲਾਜ ਨਾਲ ਹੁਣ ਤੱਕ 1 ਕਰੋੜ 8 ਲੱਖ 54 ਹਜ਼ਾਰ 128 ਵਿਅਕਤੀ ਠੀਕ ਹੋ ਚੁੱਕੇ ਹਨ। ਕੋਰੋਨਾ ਤੋਂ ਹੁਣ ਤੱਕ 1 ਲੱਖ 57 ਹਜ਼ਾਰ 656 ਲੋਕਾਂ ਦੀਆਂ ਜਾਨਾਂ ਗਈਆਂ ਹਨ, ਜਦਕਿ ਦੇਸ਼ 'ਚ ਅਜੇ ਵੀ ਕੋਰੋਨਾ ਦੇ 1 ਲੱਖ 80 ਹਜ਼ਾਰ 304 ਐਕਟਿਵ ਮਾਮਲੇ ਹਨ।



ਉਧਰ ਇੰਡੀਅਨ ਕਾਉਂਸਿਲ ਆਫ਼ ਮੈਡੀਕਲ ਰਿਸਰਚ ਨੇ ਕਿਹਾ ਕਿ 5 ਮਾਰਚ ਤੱਕ ਕੁੱਲ 22 ਕਰੋੜ, 6 ਲੱਖ, 92 ਹਜ਼ਾਰ 677 ਸੈਂਪਲਸ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ 'ਚੋਂ ਸ਼ੁੱਕਰਵਾਰ ਨੂੰ 7 ਲੱਖ 51 ਹਜ਼ਾਰ 935 ਸੈਂਪਲ ਦੀ ਜਾਂਚ ਕੀਤੀ ਗਈ। ਕੋਰੋਨਾ ਵੈਕਸੀਨ ਲਾਉਣ ਦੀ ਮੁਹਿੰਮ ਭਾਰਤ ਵਿੱਚ 16 ਜਨਵਰੀ 2021 ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਹੁਣ 1 ਮਾਰਚ ਤੋਂ ਕੋਰੋਨਾ ਵੈਕਸੀਨ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ।