ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾਵਾਇਰਸ ਦੀ ਦਹਿਸ਼ਤ ਵਧਦੀ ਜਾ ਰਹੀ ਹੈ ਤੇ 396 ਲੋਕ ਇਸ ਮਹਾਮਾਰੀ ਨਾਲ ਪੀੜਤ ਹਨ ਤੇ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਹਾਮਾਰੀ ਨਾਲ ਲੜਨ ਲਈ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਵੱਡੇ ਕਦਮ ਉਠਾ ਰਹੀਆਂ ਹਨ। ਇਸ ਕੜੀ ‘ਚ ਕਈ ਸੂਬੇ ਤੇ ਦੇਸ਼ ਦੇ ਲਗਪਗ 75 ਸ਼ਹਿਰਾਂ ‘ਚ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਕੋਰੋਨਾ ਨੂੰ ਰੋਕਣ ਲਈ ਦਿੱਲੀ ਸਣੇ ਦੇਸ਼ ਦੇ 23 ਸੂਬਿਆਂ ‘ਚ ਪੂਰਨ ਜਾਂ ਅੰਸ਼ਕ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਪੰਜਾਬ ਵਿੱਚ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ।
ਇਨ੍ਹਾਂ ਸੂਬਿਆਂ ‘ਚ ਲੌਕਡਾਊਨ ਦਾ ਐਲਾਨ:
ਕੋਰੋਨਾਵਾਇਰਸ ਦੇ ਡਰ ਕਾਰਨ ਦਿੱਲੀ, ਉੱਤਰ ਪ੍ਰਦੇਸ਼, ਉਤਰਾਖੰਡ, ਮਹਾਰਾਸ਼ਟਰ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਕੇਰਲਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ ਤੇ ਨਾਗਾਲੈਂਡ ‘ਚ ਵੱਖ-ਵੱਖ ਤਰੀਕਿਆਂ ਨਾਲ ਪੂਰੀ ਤਰ੍ਹਾਂ ਲੌਕਡਾਉਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ ਲੌਕਡਾਉਨ ਦੀ ਉਲੰਘਣਾ ਕਰਕੇ ਕਰਫਿਊ ਐਲਾਨ ਦਿੱਤਾ ਗਿਆ ਹੈ।
ਪੰਜਾਬ ਵਿੱਚ ਕਰਫਿਊ: ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ ਹੋਈ ਮੌਤ ਤੋਂ ਬਾਅਦ ਸੂਬੇ ਦੇ ਪੰਜ ਜ਼ਿਲ੍ਹਿਆਂ 'ਚ 31 ਮਾਰਚ ਤੱਕ ਲੌਕਡਾਊਨ ਕੀਤਾ ਗਿਆ। ਇਸ ਦੀ ਉਲੰਘਣਾ ਹੋਣ ਮਗਰੋਂ ਸਰਕਾਰ ਨੇ 23 ਮਾਰਚ ਤੋਂ ਹੀ ਕਰਫਿਊ ਦੇ ਹੁਕਮ ਦੇ ਦਿੱਤੇ ਹਨ।
ਦਿੱਲੀ 31 ਮਾਰਚ ਤੱਕ ਲੌਕਡਾਉਨ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਕੋਰੋਨਾਵਾਇਰਸ ਕਾਰਨ 31 ਮਾਰਚ ਤੱਕ ਦਿੱਲੀ ਲੌਕਡਾਉਨ ਰਹੇਗੀ ਤੇ 31 ਮਾਰਚ ਤੱਕ ਦਿੱਲੀ ਦੀਆਂ ਸਰਹੱਦਾਂ ’ਤੇ ਪਾਬੰਦੀ ਲਾਈ ਗਈ ਹੈ।
ਉੱਤਰ ਪ੍ਰਦੇਸ਼ ਦੇ 16 ਜ਼ਿਲ੍ਹੇ ਲੌਕਡਾਉਨ: ਕੱਲ੍ਹ ਸੀਐਮ ਯੋਗੀ ਆਦਿੱਤਿਆਨਾਥ ਨੇ ਗਾਜ਼ੀਆਬਾਦ, ਆਗਰਾ, ਮੁਰਾਦਾਬਾਦ, ਵਾਰਾਣਸੀ, ਸਹਾਰਨਪੁਰ, ਆਜ਼ਮਗੜ, ਮੇਰਠ, ਲਖੀਮਪੁਰ ਖੇੜੀ, ਕਾਨਪੁਰ, ਬਰੇਲੀ, ਅਲੀਗੜ, ਗੋਰਖਪੁਰ ਦੇ ਨਾਲ-ਨਾਲ 16 ਜ਼ਿਲ੍ਹਿਆਂ ਦੇ ਨਾਲ ਰਾਜਧਾਨੀ ਲਖਨਉ ਤੇ ਪ੍ਰਯਾਗਰਾਜ ਤੇ ਦਿੱਲੀ ਨਾਲ ਲੱਗਦੇ ਖੇਤਰਾਂ 'ਚ ਲੌਕਡਾਉਨ ਕੀਤੀ ਗਿਆ ਹੈ।
ਇਨ੍ਹਾਂ ਸੂਬਿਆਂ ‘ਚ ਵੀ ਲੌਕਡਾਊਨ: ਬਿਹਾਰ ਦੇ ਨਾਲ-ਨਾਲ ਉਤਰਾਖੰਡ ਅਤੇ ਰਾਜਸਥਾਨ ‘ਚ ਵੀ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜਸਥਾਨ ਤੇ ਉਤਰਾਖੰਡ 31 ਮਾਰਚ ਤੱਕ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। 31 ਮਾਰਚ ਤੱਕ ਪੂਰਾ ਝਾਰਖੰਡ ਲੌਕਡਾਊਨ ਰਹੇਗਾ।
ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ 31 ਮਾਰਚ ਤੱਕ ਲੌਕਡਾਊਨ ਰਹੇਗਾ। ਮੱਧ ਪ੍ਰਦੇਸ਼ ਦੇ 9 ਜ਼ਿਲ੍ਹਿਆਂ ਨੂੰ ਵੱਖ-ਵੱਖ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਛੱਤੀਸਗੜ ਵਿਚ ਸਾਰੇ ਸ਼ਹਿਰੀ ਇਲਾਕੇ 31 ਮਾਰਚ ਤੱਕ ਲੌਕਡਾਊਨ ਕੀਤੇ ਗਏ ਹਨ। ਹਿਮਾਚਲ ਪ੍ਰਦੇਸ਼ ਵਿੱਚ 31 ਮਾਰਚ ਤੱਕ ਬੰਦ ਰਹੇਗਾ।
ਪੱਛਮੀ ਬੰਗਾਲ ਵਿਚ ਕੋਲਕਾਤਾ, ਉੱਤਰੀ 24 ਪਰਗਨਾ, ਮਾਲਦਾ, ਮੁਰਸ਼ੀਦਾਬਾਦ, ਨਾਦੀਆ, ਪੱਛਮੀ ਵਰਧਮਾਨ, ਉੱਤਰੀ ਦਿਨਜਾਪੁਰ, ਸਿਲੀਗੁੜੀ, ਦਰਜੀਲਿੰਗ, ਕੁਰਸੀਓਂਗ ਤੇ ਹਾਵੜਾ ਜ਼ਿਲ੍ਹਿਆਂ ਵਿਚ ਲੌਕਡਾਊਨ ਹੋਵੇਗੀ।
ਤੇਲੰਗਾਨਾ ‘ਚ 31 ਮਾਰਚ ਤੱਕ ਲਾਕਡਾਉਨ ਰਹੇਗਾ। ਆਂਧਰਾ ਪ੍ਰਦੇਸ਼ ਵਿੱਚ, 31 ਮਾਰਚ ਤੱਕ ਲੌਕਡਾਉਨ ਦਾ ਐਲਾਨ ਕੀਤਾ ਗਿਆ ਹੈ। ਸਾਰੇ ਨਾਗਾਲੈਂਡ ‘ਚ ਅਣਮਿਥੇ ਸਮੇਂ ਲਈ ਲੌਕਡਾਉਨ ਹੈ। ਕੇਂਦਰ ਸਰਕਾਰ ਨੇ 31 ਮਾਰਚ ਤੱਕ ਜੰਮੂ-ਕਸ਼ਮੀਰ ‘ਚ ਲੌਕਡਾਉਨ ਦਾ ਐਲਾਨ ਕੀਤਾ ਹੈ।
ਉਤਰਾਖੰਡ ‘ਚ 31 ਮਾਰਚ ਤੱਕ ਮੁਕੰਮਲ ਲੌਕਡਾਉਨ। ਤ੍ਰਿਪੁਰਾ ਵਿੱਚ ਵੀ ਲੌਕਡਾਉਨ। ਉੜੀਸਾ 29 ਮਾਰਚ ਤੱਕ ਲੌਕਡਾਉਨ ਹੈ। ਜਦਕਿ ਜਨਤਾ ਦਾ ਕਰਫਿਉ ਗੋਆ ਵਿੱਚ 25 ਮਾਰਚ ਤੱਕ ਜਾਰੀ ਰਹੇਗਾ। ਕਰਨਾਟਕ ਸਰਕਾਰ ਨੇ ਐਤਵਾਰ ਨੂੰ ਰਾਜਧਾਨੀ ਸਣੇ ਰਾਜ ਦੇ 9 ਜ਼ਿਲ੍ਹਿਆਂ ਵਿਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਵਪਾਰਕ ਗਤੀਵਿਧੀਆਂ 31 ਮਾਰਚ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ।
ਕੱਲ੍ਹ ਜਨਤਾ ਕਰਫਿਉ ਸਫਲ ਰਿਹਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 19 ਮਾਰਚ ਨੂੰ ਜਨਤਾ ਕਰਫਿਊ ਲਾਏ ਜਾਣ ਤੋਂ ਬਾਅਦ ਕੱਲ੍ਹ ਦੇਸ਼ ਭਰ ਵਿੱਚ ਸਫਲ ਜਨਤਾ ਕਰਫਿਊ ਦੇਖਣ ਨੂੰ ਮਿਲਿਆ ਤੇ ਇਸ ਤੋਂ ਬਾਅਦ ਸ਼ਾਮ 5 ਵਜੇ ਲੋਕ ਥਾਲੀ-ਤਾੜੀਆਂ ਅਤੇ ਕੋਰੋਨਾ, ਘੰਟੀਆਂ, ਸ਼ੰਖ ਆਦਿ ਨਾਲ ਆਪਣੇ ਘਰਾਂ ਦੇ ਬਾਹਰ ਜਾਣ ਲੱਗੇ। ਉਨ੍ਹਾਂ ਡਾਕਟਰਾਂ, ਨਰਸਾਂ, ਮੈਡੀਕਲ ਸਟਾਫ, ਸਵੈ-ਸੇਵਕਾਂ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜੋ ਆਪਣੇ ਪੱਧਰ 'ਤੇ ਕੋਰੋਨਾਵਾਇਰਸ ਨਾਲ ਲੜ ਰਹੇ ਹਨ। ਪੀਐਮ ਮੋਦੀ ਨੇ ਇਸ ਲਈ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ, ਪਰ ਇਹ ਵੀ ਕਿਹਾ ਕਿ ਇਹ ਲੜਾਈ ਲੰਬੇ ਸਮੇਂ ਤੱਕ ਜਾਰੀ ਰਹੇਗੀ।
ਕੋਰੋਨਾਵਾਇਰਸ ਦਾ ਕਹਿਰ: ਪੰਜਾਬ 'ਚ ਕਰਫਿਊ, ਦੇਸ਼ ਦੇ 23 ਸੂਬਿਆਂ ‘ਚ ਲੌਕਡਾਉਨ
ਮਨਵੀਰ ਕੌਰ ਰੰਧਾਵਾ
Updated at:
23 Mar 2020 04:02 PM (IST)
ਦੇਸ਼ ਵਿੱਚ ਕੋਰੋਨਾਵਾਇਰਸ ਦੀ ਦਹਿਸ਼ਤ ਵਧਦੀ ਜਾ ਰਹੀ ਹੈ ਤੇ 396 ਲੋਕ ਇਸ ਮਹਾਮਾਰੀ ਨਾਲ ਪੀੜਤ ਹਨ ਤੇ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਹਾਮਾਰੀ ਨਾਲ ਲੜਨ ਲਈ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਵੱਡੇ ਕਦਮ ਉਠਾ ਰਹੀਆਂ ਹਨ।
- - - - - - - - - Advertisement - - - - - - - - -