ਪਵਨਪ੍ਰੀਤ ਕੌਰ
ਸੰਗਰੂਰ : ਦੇਸ਼ ਚ ਲੌਕ ਡਾਊਨ ਦੇ ਐਲਾਨ ਮਗਰੋਂ ਸਰਕਾਰ ਹੇਠਲੇ ਪੱਧਰ ਤੱਕ ਲੋੜੀਂਦਾ ਸਮਾਨ ਪਹੁੰਚਾਉਣ ਦੇ ਲੱਖ ਦਾਅਵੇ ਕਰ ਰਹੀ ਹੈ। ਬਹੁਤ ਕੁਝ ਚੰਗਾ ਵੀ ਹੋ ਰਿਹਾ ਹੈ ਪਰ ਇਸ ਵਿਚਾਲੇ ਹਕੀਕਤ ਇਹ ਵੀ ਹੈ ਕਿ ਬਹੁਤ ਸਾਰੇ ਗਰੀਬ ਤਪਕੇ ਦੇ ਲੋਕ, ਖਾਸਕਰ ਮਜ਼ਦੂਰਾਂ ਦਾ ਹਾਲਤ ਕਾਫੀ ਤਰਸਯੋਗ ਹੋਇਆ ਪਿਆ ਹੈ।
ਗੱਲ ਸੰਗਰੂਰ ਦੀ ਕਰੀਏ ਤਾਂ ਪ੍ਰਸ਼ਾਸਨ ਵੱਲੋਂ 16 ਲੱਖ ਲੋਕਾਂ ਤੱਕ ਰੋਜ਼ਾਨਾ ਜਰੂਰਤ ਦਾ ਸਮਾਨ ਪਹੁੰਚਾਉਣ ਲਈ ਜੱਦੋ ਜਹਿਦ ਕੀਤੀ ਜਾ ਰਹੀ ਹੈ। ਇੱਥੋਂ ਦੇ ਮਜਦੂਰਾਂ ਨੇ ਦੱਸਿਆ ਕਿ ਰੋਜ਼ਗਾਰ ਠੱਪ ਹੋਣ ਕਾਰਨ ਉਨ੍ਹਾਂ ਕੋਲ ਪੈਸੇ ਮੁੱਕੇ ਹੋਏ ਹਨ। ਜੇਕਰ ਉਨ੍ਹਾਂ ਤੱਕ ਲੋੜ ਵਾਲਾ ਸਮਾਨ ਪਹੁੰਚਦਾ ਵੀ ਹੈ ਤਾਂ ਉਨ੍ਹਾਂ ਕੋਲ ਪੈਸੇ ਨਾ ਹੋਣ ਕਰਕੇ ਹਾਲਾਤ ਕਾਫੀ ਤਰਸਯੋਗ ਬਣੇ ਹੋਏ ਹਨ।
ਉਨ੍ਹਾਂ ਕਿਹਾ ਕਿ ਇਕ ਤਾਂ ਪੈਸੇ ਮੁੱਕਣ ਕਰਕੇ ਉਹ ਸਮਾਨ ਖਰੀਦ ਨਹੀਂ ਪਾ ਰਹੇ ਤੇ ਦੂਜਾ ਜੇਕਰ ਉਹ ਘਰੋਂ ਨਿੱਕਲਦੇ ਹਨ ਤਾਂ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ ਜਾਂਦੀ ਹੈ।
ਲੋਕਾਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਗਰੀਬਾਂ ਦੀ ਇਮਦਾਦ ਯਕੀਨੀ ਬਣਾਈ ਜਾਵੇ ਤਾਂਜੋ ਲੋਕਡਾਉਨ 'ਚ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਸੁਖਾਵਾਂ ਕਰ ਸੱਕਣ।