Coronavirus: ਦੇਸ਼ ‘ਚ ਲਾਗੂ ਕੀਤਾ ਜਾਵੇਗਾ ਲੌਕਡਾਊਨ 4, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ- ਜਾਣਕਾਰੀ 18 ਮਈ ਤੋਂ ਪਹਿਲਾਂ ਦਿੱਤੀ ਜਾਏਗੀ

ਏਬੀਪੀ ਸਾਂਝਾ Updated at: 12 May 2020 09:09 PM (IST)

ਪੀਐਮ ਮੋਦੀ ਨੇ ਲਗਪਗ 33 ਮਿੰਟ ਦਾ ਭਾਸ਼ਣ ਦਿੱਤਾ। ਇਸ ਵਿੱਚ ਉਨ੍ਹਾਂ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਦਾ ਕੋਰੋਨਾਵਾਇਰਸ ਸਬੰਧੀ ਦੇਸ਼ ਦਾ ਪੰਜਵਾਂ ਭਾਸ਼ਣ ਸੀ।

NEXT PREV
ਨਵੀਂ ਦਿੱਲੀ: ਕੋਰੋਨਾਵਾਇਰਸ (Coronavirus)) ਸਬੰਧੀ ਦੇਸ਼ ਨੂੰ ਆਪਣੇ ਪੰਜਵੇਂ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra modi) ਨੇ ਚੌਥੇ ਪੜਾਅ ਨੂੰ ਲਾਗੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਬਾਰੇ ਜਾਣਕਾਰੀ 18 ਮਈ ਤੋਂ ਪਹਿਲਾਂ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਇਹ ਲੌਕਡਾਊਨ (Lockdown) ਨਵੇਂ ਨਿਯਮਾਂ ਨਾਲ ਹੋਵੇਗਾ। ਪੀਐਮ ਮੋਦੀ ਨੇ ਕਿਹਾ ਕਿ ਲੌਕਡਾਊਨ ਦਾ ਚੌਥਾ ਪੜਾਅ ਨਵੇਂ ਨਿਯਮਾਂ ਦੇ ਨਾਲ ਪੂਰੀ ਤਰ੍ਹਾਂ ਨਵੇਂ ਸਿਰਿਓਂ ਤਿਆਰ ਕੀਤਾ ਜਾਵੇਗਾ। ਸੂਬਿਆਂ ਤੋਂ ਮਿਲ ਰਹੇ ਸੁਝਾਵਾਂ ਦੇ ਅਧਾਰ ‘ਤੇ ਲੌਕਡਾਊਨ-4 (Lockdown-4) ਨਾਲ ਸਬੰਧਤ ਜਾਣਕਾਰੀ ਵੀ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ। ਪੀਐਮ ਮੋਦੀ ਨੇ ਲਗਪਗ 33 ਮਿੰਟ ਦਾ ਭਾਸ਼ਣ ਦਿੱਤਾ।

17 ਮਈ ਨੂੰ ਲੌਕਡਾਊਨ-3 ਦਾ ਆਖਰੀ ਦਿਨ:

ਦੇਸ਼ ਵਿਆਪੀ ਲੌਕਡਾਊਨ 25 ਮਾਰਚ ਤੋਂ ਲਾਗੂ ਹੈ। ਲੌਕਡਾਊਨ ਦਾ ਦੂਜਾ ਪੜਾਅ 3 ਮਈ ਨੂੰ ਖ਼ਤਮ ਹੋਇਆ, ਜਦੋਂ ਕਿ ਪਹਿਲਾ ਪੜਾਅ 14 ਅਪਰੈਲ ਨੂੰ ਖ਼ਤਮ ਹੋਇਆ ਸੀ। ਇਸ ਵੇਲੇ ਲਾਗੂ ਕੀਤਾ ਲੌਕਡਾਊਨ-3 18 ਮਈ ਨੂੰ ਖ਼ਤਮ ਹੋ ਰਿਹਾ ਹੈ।


ਸਾਰੇ ਦੇਸ਼ ਵਾਸੀਆਂ ਨੂੰ ਸਤਿਕਾਰ, ਦੁਨੀਆ ਨੂੰ ਕੋਰੋਨਾ ਸੰਕਰਮਣ ਨਾਲ ਲੜਦੇ ਹੁਣ ਚਾਰ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਦੋਸਤੋ, ਇੱਕ ਵਾਇਰਸ ਨੇ ਵਿਸ਼ਵ ਨੂੰ ਤਬਾਹ ਕਰ ਦਿੱਤਾ ਹੈ। ਪੂਰੀ ਦੁਨੀਆਂ ਵਿੱਚ ਕਰੋੜਾਂ ਲੋਕਾਂ ਦੀ ਜ਼ਿੰਦਗੀ ਇਸ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸਾਰੀ ਦੁਨੀਆ ਜਾਨਾਂ ਬਚਾਉਣ ਦੀ ਲੜਾਈ ਵਿਚ ਹੈ।- ਨਰਿੰਦਰ ਮੋਦੀ


ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪੈਕੇਜ ਭਾਰਤ ਦੇ ਕੁਲ ਘਰੇਲੂ ਉਤਪਾਦ ਦਾ ਦਸ ਪ੍ਰਤੀਸ਼ਤ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

- - - - - - - - - Advertisement - - - - - - - - -

© Copyright@2024.ABP Network Private Limited. All rights reserved.