ਜਲਣ ਲਈ ਤਿਆਰ ਹੋ ਜਾਓ।" ਇਸ ਤੋਂ ਪਹਿਲਾਂ ਹਸੀਨ ਜਹਾਂ ਨੇ ਦੋ ਹੋਰ ਵੀਡਿਓ ਸ਼ੇਅਰ ਕੀਤੀਆਂ। ਜਹਾਂ ਨੇ ਉਸ ਸਮੇਂ ਵੀ ਲਿਖਿਆ ਸੀ ਕਿ “ਮੈਂ ਅੱਗ ਲ$ਗਾ ਦਿੱਤੀ, ਹੁਣ ਤੁਸੀਂ ਭੜਕਦੇ ਰਹੋ।- ਹਸੀਨ ਜਹਾਂ
ਮੁਹੰਮਦ ਸ਼ਮੀ ਦੀ ਪਤਨੀ ਨੇ ਸ਼ੇਅਰ ਕੀਤੀ ਨਵੀਂ ਵੀਡੀਓ, ਹਾਲ ਹੀ ‘ਚ ਹੋਈ ਸੀ ਟਰੋਲ
ਏਬੀਪੀ ਸਾਂਝਾ | 12 May 2020 06:31 PM (IST)
ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹਾਲ ਹੀ ਵਿਚ ਹਸੀਨ ਜਹਾਂ ਨੂੰ ਇੱਕ ਵੀਡੀਓ ਕਾਰਨ ਟਰੋਲ ਹੋਣਾ ਪਿਆ ਸੀ।
ਨਵੀਂ ਦਿੱਲੀ: ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Mohammed Shami) ਦੀ ਪਤਨੀ ਹਸੀਨ ਜਹਾਂ (Hasin Jahan) ਨੂੰ ਇੱਕ ਵੀਡੀਓ ਕਾਰਨ ਸੋਸ਼ਲ ਮੀਡੀਆ (Social Media) 'ਤੇ ਟਰੋਲ ਦਾ ਸ਼ਿਕਾਰ ਹੋਣਾ ਪਿਆ ਸੀ। ਪਰ ਟਰੋਲਰਸ ਨੂੰ ਕਰਾਰਾ ਜਵਾਬ ਦਿੰਦੇ ਹੋਏ ਹਸੀਨ ਜਹਾਂ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ। ” ਦੱਸ ਦੇਈਏ ਕਿ ਹਸੀਨ ਜਹਾਂ ਅਕਸਰ ਆਪਣੀਆਂ ਵੀਡੀਓਜ਼ ਕਾਰਨ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਰਹਿੰਦੀ ਹੈ। ਹਸੀਨ ਜਹਾਂ ਨੂੰ ਹਾਲ ਹੀ ‘ਚ ਇੱਕ ਵੀਡੀਓ ਕਾਰਨ ਕਾਫੀ ਟਰੋਲ ਕੀਤਾ ਗਿਆ ਸੀ। ਉਸ ਵੀਡੀਓ ‘ਤੇ ਟ੍ਰੋਲ ਹੋਣ ਤੋਂ ਬਾਅਦ ਹਸੀਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੋ ਗਈ ਹੈ। ਦੱਸ ਦੇਈਏ ਕਿ ਸਾਲ 2018 ‘ਚ ਹਸੀਨ ਜਹਾਂ ਨੇ ਮੁਹੰਮਦ ਸ਼ਮੀ ‘ਤੇ ਫਿਕਸਿੰਗ ਅਤੇ ਘਰੇਲੂ ਹਿੰਸਾ ਦੇ ਇਲਜ਼ਾਮ ਲਗਾਇਆ ਸੀ। ਹਾਲਾਂਕਿ, ਜਾਂਚ ਤੋਂ ਬਾਅਦ ਬੀਸੀਸੀਆਈ ਨੇ ਮੈਚ ਫਿਕਸਿੰਗ ਮਾਮਲੇ ਵਿੱਚ ਸ਼ਮੀ ਨੂੰ ਕਲੀਨ ਚਿੱਟ ਦੇ ਦਿੱਤੀ। ਉਸ ਸਮੇਂ ਦੋਵਾਂ ਵਿਚਾਲੇ ਵਿਵਾਦ ਖ਼ਬਰਾਂ ਵਿਚ ਸੀ। ਇਸ ਵਿਵਾਦ ਤੋਂ ਬਾਅਦ ਹਸੀਨ ਜਹਾਂ ਅਤੇ ਮੁਹੰਮਦ ਸ਼ਮੀ ਵੱਖ ਹੋ ਗਏ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904