ਮੁੰਬਈ: ਇਸ ਸਮੇਂ ਪੂਰਾ ਦੇਸ਼ ਕੋਰੋਨਾਵਾਇਰਸ (Coronavirus) ਮਹਾਮਾਰੀ ਵਿਰੁੱਧ ਲੜ ਰਿਹਾ ਹੈ। ਇਸ ਮਹਾਮਾਰੀ ਨੂੰ ਰੋਕਣ ਲਈ ਪੂਰੇ ਦੇਸ਼ ਵਿੱਚ ਲੌਕਡਾਊਨ (Lockdown) ਲਾਗੂ ਹੈ। ਇਸ ਕਾਰਨ ਮਜ਼ਦੂਰ, ਕਾਰੀਗਰ ਤੇ ਹੋਰ ਦਿਹਾੜੀਦਾਰਾਂ ਨੂੰ ਖਾਣ-ਪੀਣ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ‘ਚ ਕਈ ਲੋਕ ਮਦਦ ਲਈ ਅੱਗੇ ਆਏ ਹਨ। ਖਾਸ ਤੌਰ ‘ਤੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਲੋਕਾਂ ਦੀ ਮਦਦ ਕਰ ਰਹੀਆਂ ਹਨ। ਇਸ ਕੜੀ ‘ਚ ਬਾਲੀਵੁੱਡ ਐਕਟਰਸ ਰਿਚਾ ਚੱਢਾ (richa chadda) ਨੇ ਲੋੜਵੰਦਾਂ ਨੂੰ 600 ਕਿਲੋ ਰਾਸ਼ਨ ਦਾਨ ਕੀਤਾ ਹੈ।

ਪਿਛਲੇ ਮਹੀਨੇ ਰਿਚਾ ਨੇ ਆਪਣੇ ਇੰਸਟਾਗ੍ਰਾਮ ਫੌਲੋਅਰਸ ਨੂੰ ਥੋਕ ਦੇ ਰਾਸ਼ਨ ਸੌਦੇ ਲਈ ਸੁਝਾਅ ਦੀ ਮੰਗ ਕੀਤੀ। ਫਿਰ ਉਸ ਨੂੰ ਇੱਕ ਵਿਅਕਤੀ ਮਿਲਿਆ ਜਿਸ ਨੇ 600 ਕਿਲੋ ਰਾਸ਼ਨ ਦੇਣ ਵਿੱਚ ਮਦਦ ਕੀਤੀ। ਇਸ ਵਿੱਚ ਆਟਾ, ਦਾਲ ਤੇ ਚੌਲ ਸ਼ਾਮਲ ਕੀਤੇ। ਉਸ ਨੇ ਹਾਲ ਹੀ ਵਿੱਚ ਇਹ ਰਾਸ਼ਨ ਇੱਕ ਸਥਾਨਕ ਗੁਰਦੁਆਰੇ ਵਿੱਚ ਦਾਨ ਕੀਤਾ, ਜਿੱਥੇ ਤਿੰਨਾਂ ਅਨਾਜਾਂ ਵਿੱਚੋਂ ਹਰ ਰੋਜ਼ 250 ਕਿਲੋ ਦੀ ਵਰਤੋਂ ਕੀਤੀ ਜਾ ਰਹੀ ਹੈ।

ਇੱਥੇ ਵੇਖੋ ਰਿਚਾ ਚੱਢਾ ਦਾ ਰਾਸ਼ਨ ਦਾਨ ਦਾ ਵੀਡੀਓ:



ਇਤਰਾਜ਼ਯੋਗ ਲੱਖਾਂ ਕਰੋੜਾਂ ਦਾ ਦਾਨ ਕਰਨਾ:

ਉਸ ਨੇ ਕਿਹਾ ਕਿ ਜੇ ਉਸ ਦਾ ਇਹ ਪੋਸਟ ਕਿਸੇ ਨੂੰ ਲੋੜਵੰਦਾਂ ਦੀ ਮਦਦ ਲਈ ਪ੍ਰੇਰਿਤ ਕਰਦਾ ਹੈ, ਤਾਂ ਉਹ ਇਹ ਕਿਊਂ ਨਹੀਂ ਦੱਸੇ? ਉਸ ਨੇ ਕਿਹਾ, 'ਲੋਕਾਂ ਨੇ ਲੱਖਾਂ ਜਾਂ ਕਰੋੜਾਂ ਰੁਪਏ ਦਾਨ ਕੀਤੇ, ਪਰ ਮੈਨੂੰ ਲੱਗਦਾ ਹੈ ਕਿ ਇਸ ਕਿਸਮ ਦੀ ਚੀਜ਼ ਥੋੜ੍ਹੀ ਇਤਰਾਜ਼ਯੋਗ ਹੈ ਤੇ ਮੈਨੂੰ ਲਗਦਾ ਹੈ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ।“

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904