ਚੰਡੀਗੜ੍ਹ: ਅੱਜ ਕੋਰੋਨਾਵਾਇਰਸ ਦੇ ਛੇ ਤਾਜ਼ਾ ਮਾਮਲੇ ਚੰਡੀਗੜ੍ਹ 'ਚ ਦਰਜ ਹੋਏ ਹਨ। ਇਸ ਨਾਲ ਕੋਵਿਡ-19 ਦੇ ਮਰੀਜ਼ਾਂ ਦੀ ਸ਼ਹਿਰ 'ਚ ਕੁੱਲ ਗਿਣਤੀ 187 ਹੋ ਗਈ ਹੈ।

ਇਹ ਛੇ ਮਾਮਲਿਆਂ 'ਚ ਇੱਕ ਮਹਿਲਾ ਕਾਂਨਸਟੇਬਲ ਅਤੇ ਜੀਐਮਸੀਐਚ-16 ਹਸਪਤਾਲ ਦਾ ਇੱਕ ਡਾਕਟਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਬਾਪੂ ਧਾਮ ਕੋਲੋਨੀ ਤੋਂ ਇੱਕ ਸਾਢੇ ਤਿੰਨ ਸਾਲਾ ਬੱਚੀ ਉਸਦੇ ਮਾਂ ਅਤੇ ਇੱਕ ਹੋਰ ਮਹਿਲਾ ਵੀ ਕੋਰੋਨਾ ਨਾਲ ਸੰਕਰਮਿਤ ਪਾਈਆਂ ਗਈਆਂ ਹਨ। ਇੱਕ 44 ਸਾਲਾ ਵਿਅਕਤੀ ਵੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤਾ ਗਿਆ ਹੈ।

ਇਸ ਵਕਤ ਚੰਡੀਗੜ੍ਹ 'ਚ 156 ਕੇਸ ਐਕਟਿਵ ਹਨ। ਇਸ ਦੇ ਨਾਲ ਹੀ 28 ਮਰੀਜ਼ ਸਿਹਤਯਾਬ ਹੋ ਕਿ ਘਰ ਜਾ ਚੁੱਕੇ ਹਨ। ਚੰਡੀਗੜ੍ਹ 'ਚ ਹੁਣ ਤਕ ਕੁੱਲ ਤਿੰਨ ਮੌਤਾਂ ਕੋਰੋਨਾਵਾਇਰਸ ਨਾਲ ਦਰਜ ਹੋਈਆਂ ਹਨ।


ਇਹ ਵੀ ਪੜ੍ਹੋ: 
ਝੋਨੇ ਦੀ ਲੁਆਈ 7000 ਤੱਕ ਮੰਗਣ ਲੱਗੇ ਮਜ਼ਦੂਰ, ਕਈ ਪੰਚਾਇਤਾਂ ਵੱਲੋਂ ਮਤੇ ਪਾਸ

ਬੰਦੇ ਦੇ ਪਿਸ਼ਾਬ ਨਾਲ ਉੱਸਰੇਗੀ ਚੰਨ ‘ਤੇ ਇਮਾਰਤ!

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ